FacebookTwitterg+Mail

Watch Trailer: 'ਨਾਮ ਸ਼ਬਾਨਾ' ਦਾ ਦੂਜਾ ਟ੍ਰੇਲਰ ਹੋਇਆ ਰਿਲੀਜ਼, ਦਮਦਾਰ ਭੂਮਿਕਾ 'ਚ ਨਜ਼ਰ ਆਏ ਸਿਤਾਰੇ

18 March, 2017 04:29:55 PM
ਮੁੰਬਈ— ਤਾਪਸੀ ਪੰਨੂ ਦੀ ਸਟਾਰਰ ਫਿਲਮ 'ਨਾਮ ਸ਼ਬਾਨਾ' ਦਾ ਦੂਜਾ ਟ੍ਰੇਲਰ ਲਾਂਚ ਹੋ ਚੁੱਕਾ ਹੈ। ਇਸ ਫਿਲਮ ਦੇ ਪਹਿਲੇ ਟ੍ਰੇਲਰ ਨੂੰ ਦਰਸ਼ਕਾਂ ਦੀ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ। ਇਸ ਫਿਲਮ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਫਿਲਮ ਦੇ ਦੂਜੇ ਟ੍ਰੇਲਰ ਦੀ ਤਾਂ ਇਸ ਟ੍ਰੇਲਰ 'ਚ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਗਈ ਹੈ। ਜੀ ਹਾਂ ਫਿਲਮ ਦੇ ਇਸ ਟ੍ਰੇਲਰ ਨੂੰ ਦੇਖਕੇ ਦਰਸ਼ਕ ਫਿਲਮ ਨੂੰ ਦੇਖਣ ਲਈ ਹੋਰ ਵੀ ਬੇਤਾਬ ਹੋ ਜਾਣਗੇ।ਟ੍ਰੇਲਰ ਦੀ ਸ਼ੁਰੁਆਤ 'ਚ ਹੀ ਤੁਸੀਂ ਦੇਖੋਗੇ ਕਿ ਐਕਸ਼ਨ ਖਿਡਾਰੀ ਅਕਸ਼ੈ ਕੁਮਾਰ ਕਿਸੇ ਨੂੰ ਗ਼ੁੱਸੇ ਨਾਲ ਕਾਫੀ ਕੁੱਟ ਰਹੇ ਨੇ। ਟ੍ਰੇਲਰ 'ਚ ਇੱਕ ਖਾਸ ਮੈਸੇਜ ਵੀ ਦਿੱਤਾ ਗਿਆ ਹੈ ਕਿ ਆਫਿਸਰਸ ਦੇਸ਼ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹੈ ਭਾਵੇਂ ਉਨ੍ਹਾਂ ਨੂੰ ਇਸ ਦੇ ਲਈ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ। ਇਸ ਤੋਂ ਬਾਅਦ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਬਾਨਾ ਨੂੰ ਆਰਮਸ ਸਪਲਾਇਰ ਟੋਨੀ ਨੂੰ ਫੜਨ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਇੱਕ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਦਿਖਾਇਆ ਗਿਆ ਹੈ ਕਿ ਕਿਸੇ ਨੂੰ ਵੀ ਸ਼ਬਾਨਾ 'ਤੇ ਭਰੋਸਾ ਨਹੀਂ ਹੈ ਕਿ ਉਹ ਟੋਨੀ ਤੱਕ ਪਹੁੰਚ ਪਾਵੇਂਗੀ।
ਜ਼ਿਕਰਯੋਗ ਹੈ ਕਿ ਫਿਲਮ 'ਚ ਤਾਪਸੀ ਤੋਂ ਇਲਾਵਾ ਕਾਮਦੇਵ ਬਾਜਪੇਈ ਇੱਕ ਖਾਸ ਭੂਮਿਕਾ 'ਚ ਨਜ਼ਰ ਆਉਣ ਵਾਲੇ ਹੈ, ਨਾਲ ਹੀ ਸਾਉਥ ਫਿਲਮਾਂ ਦੇ ਸੁਪਰਸਟਾਰ ਪ੍ਰਥਵੀਰਾਜ ਵੀ ਮੁੱਖ ਭੂਮਿਕਾ ਨਜ਼ਰ ਆਉਣਗੇ । 'ਨਾਮ ਸ਼ਬਾਨਾ' 'ਚ ਅਕਸ਼ੈ ਕੈਮਿਓ ਕਿਰਦਾਰ 'ਚ ਨਜ਼ਰ ਆਉਣਗੇ ਪਰ ਉਸ ਦਾ ਕਿਰਦਾਰ ਕਾਫੀ ਦਮਦਾਰ ਹੈ।ਫਿਲਮ ਦੀ ਕਹਾਣੀ ਨੀਰਜ ਪਾਂਡੇ ਨੇ ਲਿਖੀ ਹੈ ਅਤੇ ਇਸ ਦਾ ਨਿਰਦੇਸ਼ਕ ਸ਼ਿਵਮ ਨਾਇਰ ਕਰ ਰਹੇ ਨੇ। 'ਨਾਮ ਸ਼ਬਾਨਾ' 31 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Tags: Taapsee Pannu Manoj Bajpayee Prithviraj SukumaranNaam Shabana Shivam Nair Neeraj Pandeyਨਾਮ ਸ਼ਬਾਨਾਤਾਪਸੀ ਪੰਨੂ