FacebookTwitterg+Mail

'ਨਾਮ ਸ਼ਬਾਨਾ' ਦਾ ਪਹਿਲਾ ਗੀਤ 'ਦਿਲ ਹੁਆ ਬੇਸ਼ਰਮ' ਹੋਇਆ ਰਿਲੀਜ਼

19 March, 2017 03:22:44 PM

ਮੁੰਬਈ— ਤਾਪਸੀ ਪੰਨੂ ਦੀ ਸਟਾਰਰ ਫਿਲਮ 'ਨਾਮ ਸ਼ਬਾਨਾ' ਦਾ ਪਹਿਲਾ ਗੀਤ 'ਦਿਲ ਹੁਆ ਬੇਸ਼ਰਮ' ਐਤਵਾਰ ਨੂੰ ਰਿਲੀਜ਼ ਹੋਇਆ ਹੈ। ਗਾਣੇ ਨੂੰ ਕੁਝ ਹੀ ਘੰਟਿਆਂ 'ਚ 5,000 ਤੋਂ ਜ਼ਿਆਦਾ ਲੋਕਾਂ ਨੇ ਯੂ.ਟਿਊਬ 'ਤੇ ਦੇਖਿਆ ਗਿਆ ਹੈ। ਇਸ ਗੀਤ ਨੂੰ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨੇ ਰਿਲੀਜ਼ ਕੀਤਾ ਹੈ। ਲੱਗ ਰਿਹਾ ਹੈ ਕਿ ਇਹ ਫਿਲਮ 2014 'ਚ ਰਿਲੀਜ਼ ਹੋਈ ਫਿਲਮ 'ਬੇਬੀ' ਦਾ ਸੀਕਵਲ ਹੈ। ਫਿਲਮ 'ਚ ਤਾਪਸੀ ਪੰਨੂ ਲੀਡ ਰੋਲ 'ਚ ਸਨ ਅਤੇ ਉਨ੍ਹਾਂ ਤੋਂ ਇਲਾਵਾ ਅਕਸ਼ੇ ਕੁਮਾਰ, ਅਨੁਪਮ ਖੇਰ ਅਤੇ ਮਨੋਜ਼ ਵਾਜਪਾਈ ਵੀ ਫਿਲਮ 'ਚ ਨਜ਼ਰ ਆਉਣਗੇ। ਗੀਤ ਦੀ ਗੱਲ ਕਰੀਏ ਤਾਂ ਇਹ ਇਕ ਪਾਰਟੀ ਗੀਤ ਹੈ ਜੋ ਮਨਾਲੀ ਟਰੈਂਸ ਦੀ ਯਾਦ ਦਿਵਾਉਂਦਾ ਹੈ।

ਜ਼ਿਕਰਯੋਗ ਹੈ ਕਿ ਤਾਪਸੀ ਪੰਨੂ ਦੀ ਫਿਲਮ 'ਨਾਮ ਸ਼ਬਾਨਾ' ਦਾ ਟਰੇਲਰ 17 ਮਾਰਚ ਨੂੰ ਰਿਲੀਜ਼ ਹੋਇਆ ਸੀ। ਟਰੇਲਰ 'ਚ ਤਾਪਸੀ ਐਕਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਫਿਲਮ 'ਬੇਬੀ' 'ਚ ਐਕਸ਼ਨ ਸੀਨ ਕਰਦੀ ਦੇਖੀ ਗਈ ਸੀ। ਫਿਲਮ 'ਨਾਮ ਸ਼ਬਾਨਾ' 'ਚ ਤਾਪਸੀ ਦੇ ਕਿਰਦਾਰ ਦੀ ਕਾਫੀ ਤਾਰੀਫ ਹੋ ਰਹੀ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਮਿਸ਼ਨ ਦੇ ਅੱਗੇ ਆਉਣ ਵਾਲੇ ਲੋਕਾਂ ਨੂੰ ਬਹੁਤ ਆਸਾਨੀ ਨਾਲ ਹੈਂਡਲ ਕਰਦੀ ਹੈ। ਇਸ ਫਿਲਮ ਦੇ ਪ੍ਰੋਮੋ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਇਕ ਆਦਮੀ ਨੂੰ ਟੱਕਰ ਮਾਰਦੇ ਹੋਏ ਤਾਪਸੀ ਕਿਸ ਤਰ੍ਹਾਂ ਉਸ ਤੋਂ ਮਾਫੀ ਮੰਗਦੀ ਹੋਈ ਅੱਗੇ ਵੱਧ ਜਾਂਦੀ ਹੈ।


Tags: Taapsee Pannu Dil Hua Besharam Naam Shabana Akshay Kumar YouTube ਤਾਪਸੀ ਪੰਨੂ ਦਿਲ ਹੁਆ ਬੇਸ਼ਰ ਅਕਸ਼ੇ ਕੁਮਾਰ