FacebookTwitterg+Mail

ਤਾਪਸੀ ਨੇ ਕਿਹਾ, 'ਨਵੇਂ ਯੁੱਗ ਦੇ ਸਿਨੇਮਾ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ'

taapsee pannu
27 March, 2017 01:48:32 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਦੀ ਫਿਲਮ 'ਨਾਮ ਸ਼ਬਾਨਾ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸਿਨੇਮਾਘਰਾਂ 'ਚ ਇਸ ਨੂੰ 31 ਮਾਰਚ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਤਾਪਸੀ ਨੇ ਕਿਹਾ ਹੈ ਕਿ ਮੈਨੂੰ ਭਾਰਤੀ ਸਿਨੇਮਾ ਦਾ ਹਿੱਸਾ ਬਣਨ ਬਹੁਤ ਮਾਨ ਹੈ। ਜਿੱਥੇ ਮਹਿਲਾ 'ਤੇ ਆਧਾਰਿਤ ਫਿਲਮਾਂ ਨੂੰ ਕਾਫੀ ਮਾਣ ਮਿਲ ਰਿਹਾ ਹੈ। ਤਾਪਸੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਮੈਂ ਫਿਲਮਾਂ 'ਚ ਪ੍ਰਵੇਸ਼ ਕੀਤਾ ਤਾਂ ਮੈਂ ਤਬਦੀਲ ਦਾ ਹਿੱਸਾ ਬਣੀ ਅਤੇ ਮੈਨੂੰ ਪਤਾ ਸੀ ਕਿ ਲੋਕ ਥਿਰੇਟੀਕਲੀ ਫਿਲਮਾਂ ਨੂੰ ਦੇਖਣਾ ਪਸੰਦ ਕਰਦੇ ਹਨ ਪਰ ਮੈਂ ਨਹੀਂ ਸੋਚਿਆ ਸੀ ਕਿ 'ਪਿੰਕ' ਵਰਗੀਆਂ ਫਿਲਮਾਂ ਦੇ ਨਾਲ ਉਸ ਬਦਲਾਵ ਦਾ ਮੈਂ ਹਿੱਸਾ ਬਣਾਗੀ। ਮੈਨੂੰ ਭਾਰਤੀ ਸਿਨੇਮਾ ਦੇ ਨਵੇਂ ਯੁਗ ਦਾ ਹਿੱਸਾ ਬਣਨ 'ਤੇ ਬਹੁਤ ਮਾਣ ਹੈ। ਮੈਨੂੰ ਲਗਦਾ ਹੈ ਕਿ ਮੈਂ ਬਹੁਤ ਕਿਸਮਤ ਵਾਲੀ ਹਾਂ।

ਜ਼ਿਕਰਯੋਗ ਹੈ ਕਿ ਤਾਪਸੀ ਮੁਤਾਬਕ ਫਿਲਮ 'ਪਿੰਕ' ਭਾਰਤੀ ਸਿਨੇਮਾ 'ਚ ਇਕ ਕ੍ਰਾਂਤੀ ਲੈ ਕੇ ਆਈ ਹੈ। ਜਿਸ 'ਚ ਇਹ ਕਿਹਾ ਗਿਆ ਸੀ ਕਿ ਜੇਕਰ ਕੋਈ ਮਹਿਲਾ 'ਨਾ' ਕਹਿੰਦੀ ਹੈ ਤਾਂ ਉਸ 'ਤੇ ਸਖਤੀ ਨਹੀਂ ਕਰਨੀ ਚਾਹੀਦੀ ਹੈ। ਜਦੋਂ ਇਹ ਪੁੱਛੇ ਜਾਣ 'ਤੇ ਕਿ ਫਿਲਮ 'ਬੇਬੀ', 'ਪਿੰਕ' ਵਰਗੀਆਂ ਸਫਲ ਫਿਲਮਾਂ 'ਚ ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬੱਚਨ ਤੇ ਅਕਸ਼ੇ ਕੁਮਾਰ ਵਰਗੇ ਸਿਤਾਰਿਆਂ ਦੀ ਅਦਾਕਾਰੀ ਨਾਲ ਬਣੀਆ ਹਨ ਤੇ ਇਹ ਵੀ ਪੁੱਛਿਆ ਗਿਆ ਕਿ ਇਨ੍ਹਾਂ ਫਿਲਮਾਂ ਨੂੰ ਸਟਾਰ ਪਾਵਰ ਜਾਂ ਇਨ੍ਹਾਂ ਦੀ ਕਹਾਣੀ ਕਰਕੇ ਪਸ਼ੰਸਾਂ ਮਿਲੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਫਿਲਮ 'ਚ ਸਟਾਰ ਪਾਵਰ ਮਹੱਤਵਪੂਰਨ ਸੀ ਪਰ ਫਿਲਮ ਦੀ ਕਹਾਣੀ ਦਾ ਸਹੀ ਉਪਯੋਗ ਤੇ ਉਸ ਨੂੰ ਪੇਸ਼ ਕਰਨ ਦਾ ਢੰਗ ਵੀ ਬਹੁਤ ਜਰੂਰੀ ਹੁੰਦਾ ਹੈ।


Tags: Naam Shabana Taapsee Pannu Akshay Kumar Pink ਤਾਪਸੀ ਪੰਨੂ ਨਾਮ ਸ਼ਬਾਨਾ