FacebookTwitterg+Mail

ਤਾਪਸੀ ਪੰਨੂ ਨੇ ਦੱਸਿਆ ਔਰਤ ਹੋਣ ਦਾ ਦਰਦ

taapsee pannu
17 October, 2017 12:43:16 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਔਰਤਾਂ ਲਈ ਬਹੁਪੱਖੀ ਸੰਭਾਵਨਾਵਾਂ ਦਾ ਜਸ਼ਨ ਮਨਾਉਣ ਲਈ ਸਮਾਜਿਕ ਜਾਗਰੂਕਤਾ ਪਹਿਲ ਟੀਪੀ ਵਿੱਚ ਸ਼ਾਮਲ ਹੋ ਗਈ ਹੈ।ਤਾਪਸੀ ਨੇ ਬਿਊਟੀ ਪ੍ਰੋਡਕਟਸ ਵੇਚਣ ਵਾਲੀ ਕੰਪਨੀ ਨਇਕਾ ਦੀ 'ਬ੍ਰੇਕਦਹੈਸ਼ਟੈਗ' ਮੁਹਿੰਮ ਨਾਲ ਵੀ ਖੁਦ ਨੂੰ ਜੋੜਿਆ ਹੋਇਆ ਹੈ। ਇੱਕ ਵੀਡੀਓ ਵਿੱਚ ਤਾਪਸੀ ਨੇ ਆਪਣੀਆਂ ਕਈ ਭੂਮਿਕਾਵਾਂ- ਫੌਜੀ, ਖਲਨਾਇਕ, ਇੰਜਨੀਅਰ ਤੇ ਅਦਾਕਾਰਾ ਪੇਸ਼ ਕੀਤੀਆਂ ਹਨ। ਤਾਪਸੀ ਪੰਨੂ ਨੇ ਕਿਹਾ, “ਔਰਤ ਹੁੰਦਿਆਂ ਹੋਇਆਂ ਅਸੀਂ ਰੋਜ਼ਾਨਾ ਹਰ ਘੰਟੇ ਵੱਖਰੀ ਭੂਮਿਕਾ ਨਿਭਾਉਂਦੇ ਹਾਂ। ਅਸੀਂ ਨਾ ਸਿਰਫ ਪਤਨੀ, ਭੈਣ ਜਾਂ ਧੀ ਹਾਂ ਬਲਕਿ ਉੱਦਮੀ ਤੇ ਬੌਸ ਵੀ ਹਾਂ, ਇਸ ਲਈ ਹੈਸ਼ਟੈਗ ਬ੍ਰੇਕ ਕਰਦੀਆਂ ਹਾਂ'
ਨਇਕਾ ਨੇ ਬੀਤੇ ਸਾਲ ਸੋਹਾ ਅਲੀ ਖਾਨ ਤੇ ਸ਼ੌਰਿਆ ਸੰਧਿਆ ਨਾਲ ਇਸ ਵਿਸ਼ੇ 'ਤੇ ਜਾਗਰੂਕਤਾ ਵਧਾਉਣ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਤਾਪਸੀ ਸਾਡੀ ਮੁਹਿੰਮ ਲਈ ਇੱਕਦਮ ਸਹੀ ਹੈ।ਉਹ ਅੱਗੇ ਕਹਿੰਦੀ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਇਸ ਗੱਲ ਨੂੰ ਸੱਚ ਮੰਨਦੀ ਹੈ ਕਿ ਔਰਤਾਂ ਕਈ ਭੂਮਿਕਾਵਾਂ ਨਿਭਾਅ ਸਕਦੀਆਂ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਤਾਪਸੀ ਦੀ ਫ਼ਿਲਮ ਜੁੜਵਾ 2 ਨੇ ਬਾਕਸ ਆਫਿਸ 'ਤੇ ਧਮਾਲਾਂ ਪਾ ਦਿੱਤੀਆਂ ਹਨ। ਜੈਕਲਿਨ ਤੇ ਵਰੁਣ ਧਵਨ ਵਰਗੇ ਸਟਾਰਜ਼ ਫ਼ਿਲਮ ਨੇ ਹੁਣ ਤੱਕ ਭਾਰਤ ਅਤੇ ਦੁਨੀਆ ਭਰ 'ਚ 200 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ।


Tags: Taapsee Pannu Beauty products Nayika Judwaa 2 Bollywood Actress