FacebookTwitterg+Mail

ਮਾਂ ਕਰੀਨਾ ਨਾਲ CUTE ਤੈਮੂਰ ਦਾ ਸਟਾਈਲਿਸ਼ ਲੁੱਕ ਹੋਇਆ ਵਾਇਰਲ, ਰੁੱਝੇ ਜਨਮਦਿਨ ਦੀਆਂ ਤਿਆਰੀਆਂ 'ਚ

taimur ali khan
22 November, 2017 12:47:10 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਨੰਨ੍ਹੇ ਸਟਾਰ ਕਿੱਡ ਤੈਮੂਰ ਅਲੀ ਖਾਨ ਅਜੇ ਇਕ ਸਾਲ ਦੇ ਵੀ ਨਹੀਂ ਹੋਏ ਪਰ ਅੱਜ ਉਹ ਬਾਲੀਵੁੱਡ ਦੇ ਇਕ ਮਸ਼ਹੂਰ ਸਟਾਰ ਕਿੱਡ ਬਣ ਗਏ ਚੁੱਕੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਮੀਡੀਆ ਅਕਸਰ ਉਨ੍ਹਾਂ ਨੂੰ ਕਲਿੱਕ ਕਰਨ ਲਈ ਬੇਤਾਬ ਰਹਿੰਦੇ ਹਨ।

Punjabi Bollywood Tadka

ਇੰਟਰਨੈੱਟ 'ਤੇ ਤੈਮੂਰ ਦੀ ਲੇਟੇਸਟ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ, ਜਿਸ 'ਚ ਉਹ ਆਪਣੀ ਮਾਂ ਕਰੀਨਾ ਨਾਲ ਨਜ਼ਰ ਆ ਰਹੇ ਹਨ।

Punjabi Bollywood Tadka

ਇਕ ਪਾਸੇ ਜਿੱਥੇ ਕਰੀਨਾ ਨੇ ਰੈੱਡ ਸ਼ਰਟ ਤੇ ਬਲਿਊ ਜੀਨਸ ਪਹਿਨੀ ਹੈ, ਉੱਥੇ ਤੈਮੂਰ ਆਪਣੇ ਬੇਬੀ ਸਟਾਈਲ ਡਰੈੱਸ 'ਚ ਨਜ਼ਰ ਆਏ।

Punjabi Bollywood Tadka

ਕਰੀਨਾ ਨਾਲ ਆਊਟਿੰਗ 'ਤੇ ਤੈਮੂਰ ਮਸਤੀਭਰੇ ਅੰਦਾਜ਼ 'ਚ ਦਿਖੇ। ਜ਼ਿਕਰਯੋਗ ਹੈ ਕਿ ਤੈਮੂਰ ਅਗਲੇ ਮਹੀਨੇ ਇਕ ਸਾਲ ਦੇ ਹੋ ਜਾਣਗੇ।

Punjabi Bollywood Tadka

ਇਸ ਲਈ ਉਨ੍ਹਾਂ ਦੇ ਜਨਮਦਿਨ ਨੂੰ ਸਪੈਸ਼ਲ ਬਣਾਉਣ ਲਈ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਤਿਆਰੀਆਂ 'ਚ ਜੁੱਟ ਗਏ ਹਨ। ਹਾਲਾਂਕਿ ਇਹ ਵੀ ਕਿਹਾ ਜਾਂ ਰਿਹਾ ਹੈ ਕਿ ਤੈਮੂਰ ਦੇ ਜਨਮਦਿਨ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਗ੍ਰੈਂਡ ਤਰੀਕੇ ਨਾਲ ਨਹੀਂ ਮਨਾਉਣਾ ਚਾਹੁੰਦੇ।

Punjabi Bollywood Tadka

ਬਜਾਏ ਇਸ ਦੇ ਉਹ ਇਕ ਫੈਮਿਲੀ ਗ੍ਰੇਟ-ਟੂਗੈਦਰ ਰੱਖਣਗੇ, ਜਿੱਥੇ ਕਪੂਰ ਤੇ ਖਾਨ ਪਰਿਵਾਰ ਮਿਲ ਕੇ ਪਾਰਟੀ ਕਰਨਗੇ। ਤੈਮੂਰ ਦੀ ਆਏ ਦਿਨ ਕੋਈ ਨਾ ਕੋਈ  ਤਸਵੀਰ ਸੋਸ਼ਲ ਮੀਡੀਆ 'ਤੇ ਘੁੰਮਦੀ ਨਜ਼ਰ ਆਉਂਦੀ ਹੈ।

 

A post shared by Viral Bhayani (@viralbhayani) on

ਇਸ 'ਤੇ ਕੋਈ ਸ਼ੱਕ ਨਹੀਂ ਕਿ ਫੈਨ ਤੈਮੂਰ ਨੂੰ ਖੂਬ ਪਸੰਦ ਕਰਦੇ ਹਨ ਤੇ ਇਸ ਲਈ ਉਨ੍ਹਾਂ ਦੀਆਂ ਸਾਰੀਆਂ ਲੇਟੇਸਟ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਵੀ ਹੋਣ ਲੱਗਦੀਆਂ ਹਨ।


Tags: Kareena kapoorTaimur ali khanLatest picturesViralSaif ali khanਤੈਮੂਰ ਅਲੀ ਖਾਨ