FacebookTwitterg+Mail

'ਬਾਹੂਬਲੀ' ਨੂੰ ਕਰੀਅਰ ਦੀ ਹੈਰਾਨ ਕਰਨ ਵਾਲੀ ਫਿਲਮ ਮੰਨਦੀ ਹੈ ਤਮੰਨਾ

tamanna bhatia
18 December, 2016 10:29:59 PM
ਚੇਨਈ— ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਫਿਲਮ 'ਬਾਹੂਬਲੀ : ਦਿ ਬਿਗਨਿੰਗ' ਨੂੰ ਆਪਣੇ ਕਰੀਅਰ ਦੀ ਹੈਰਾਨ ਕਰਨ ਵਾਲੀ ਫਿਲਮ ਮੰਨਦੀ ਹੈ। ਤਮੰਨਾ ਨੇ ਕਿਹਾ, 'ਜਦੋਂ ਮੈਂ ਕਰੀਅਰ ਦੇ ਸਭ ਤੋਂ ਹੇਠਲੇ ਪੱਧਰ 'ਤੇ ਸੀ ਤਾਂ ਇਹ ਆਫਰ ਮੇਰੇ ਕੋਲ ਆਇਆ। ਫਿਲਮਾਂ ਦੀ ਅਸਫਲਤਾ ਦੇ ਬਾਅਦ ਮੇਰਾ 'ਬਾਹੂਬਲੀ : ਦਿ ਬਿਗਨਿੰਗ' ਦਾ ਹਿੱਸਾ ਬਣਨਾ ਸੁਪਨਾ ਪੂਰਾ ਹੋਣ ਵਰਗਾ ਸੀ ਤੇ ਇਹ ਮੇਰੇ ਕਰੀਅਰ ਦੀ ਹੈਰਾਨ ਕਰਨ ਵਾਲੀ ਫਿਲਮ ਹੈ।'
ਤਮੰਨਾ ਨੇ 'ਬਾਹੂਬਲੀ' ਦੇ ਪਹਿਲੇ ਹਿੱਸੇ 'ਚ ਅਵੰਤਿਕਾ ਦੀ ਭੂਮਿਕਾ ਨਿਭਾਈ। ਉਥੇ ਉਸ ਨੇ ਦੱਸਿਆ ਕਿ ਇਸ ਦੇ ਦੂਜੇ ਭਾਗ 'ਚ ਉਹ ਬਿਹਤਰ ਭੂਮਿਕਾ 'ਚ ਹੈ। ਤਮੰਨਾ ਨੇ ਕਿਹਾ ਕਿ ਅਜੇ ਫਿਲਮ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਹੋਣੀ ਬਾਕੀ ਹੈ, ਜੋ ਦਸੰਬਰ 'ਚ ਪੂਰੀ ਹੋਵੇਗੀ।

Tags: ਤਮੰਨਾ ਭਾਟੀਆ Tamanna Bhatia ਬਾਹੂਬਲੀ Baahubali