FacebookTwitterg+Mail

'ਬਾਹੁਬਲੀ' ਦੀ ਮਸ਼ਹੂਰ ਅਦਾਕਾਰਾ ਦੀ ਡਰੈੱਸ 'ਤੇ ਕੀਤੀ ਨਿਰਦੇਸ਼ਕ ਨੇ ਟਿੱਪਣੀ, ਭੜਕੀ ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ..

    1/6
28 December, 2016 02:08:29 PM
ਮੁੰਬਈ— ਫਿਲਮ ਨਿਰਦੇਸ਼ਕ ਸੂਰਜ ਨੇ ਆਪਣੀ ਆਉਣ ਵਾਲੀ ਫਿਲਮ 'ਕਾਠਤਿ ਸਾਂਦਾਈ' ਦੀ ਅਭਿਨੇਤਰੀ ਤਮੰਨਾ ਭਾਟੀਆ ਦੇ ਗਲੈਮਰਸ ਅਵਤਾਰ 'ਤੇ ਸੈਕਸੀਏਸਟ ਟਿੱਪਣੀ ਕੀਤੀ। ਤਾਮਿਲ ਫਿਲਮ ਦੇ ਪ੍ਰਮੋਸ਼ਨ ਲਈ ਬੀਤੇ ਸੋਮਵਾਰ ਨੂੰ ਇੰਟਰਵਿਊ 'ਚ ਨਿਰਦੇਸ਼ਕ ਨੇ ਕਿਹਾ, ''ਹੀਰੋਇਨ ਦੀ ਛੋਟੀ ਡਰੈੱਸ ਇਸ ਕਰਕੇ ਰੱਖੀ ਜਾਂਦੀ ਹੈ ਕਿਉਂਕਿ ਸਾਨੂੰ ਉਮੀਦ ਹੁੰਦੀ ਹੈ ਕਿ ਉਹ ਫਿਲਮ 'ਚ ਐਕਟਿੰਗ ਨਹੀਂ, ਗਲੈਮਰਸ ਲੈ ਕੇ ਆਏ। ਲੋਕ ਸਾੜੀ 'ਚ ਲਿਪਟੀ ਹੋਈ ਲੜਕੀ ਨੂੰ ਦੇਖਣ ਲਈ ਪੈਸਾ ਖਰਚ ਕੇ ਸਿਨੇਮਾ ਨਹੀਂ ਆਉਂਦੇ।'' ਇਸ ਤੋਂ ਕੁਝ ਦੇਰ ਬਾਅਦ ਤਮੰਨਾ ਨੇ ਵੀ ਜਵਾਬ ਦਿੱਤਾ, ਜੋ ਵਾਇਰਲ ਹੋ ਗਿਆ। ਵਿਵਾਦ ਤੋਂ ਬਾਅਦ ਨਿਰਦੇਸ਼ਕ ਨੇ ਬਿਆਨ ਜਾਰੀ ਕਰ ਕੇ ਮੁਆਫੀ ਮੰਗ ਲਈ।
ਤਮੰਨਾ ਨੇ ਜਵਾਬ ਦਿੰਦੇ ਹੋਏ ਕਿਹਾ...
ਤਮੰਨਾ ਟਵਿੱਟਰ 'ਤੇ ਪੋਸਟ 'ਚ ਨਿਰਦੇਸ਼ਕ ਨੂੰ ਜਵਾਬ ਦਿੱਤਾ, ''ਅਸੀਂ ਐਕਟਰਸ ਹਾਂ ਅਤੇ ਆਪਣੀ ਐਕਟਿੰਗ ਨਾਲ ਲੋਕਾਂ ਦਾ ਮਨੋਰੰਜਨ ਕਰਨ ਆਉਂਦੇ ਹਾਂ। ਸਾਨੂੰ ਕਿਸੇ ਚੀਜ ਵਾਂਗ ਦਿਖਾਇਆ ਨਹੀਂ ਜਾਣਾ ਚਾਹੀਦਾ। ਮੈਂ ਪਿਛਲੇ 11 ਸਾਲ ਤੋਂ ਦੱਖਣ ਫਿਲਮ ਇੰਡਸਟਰੀ 'ਚ ਕੰਮ ਕਰ ਰਹੀ ਹਾਂ ਅਤੇ ਮੈਂ ਹਮੇਸ਼ਾ ਉਹੀ ਕੱਪੜੇ ਪਾਉਂਦੇ ਹਾਂ, ਜਿਨ੍ਹਾਂ 'ਚ ਮੈਂ ਆਪਣੇ-ਆਪ ਨੂੰ ਆਰਾਮਦਾਇਕ ਮਹਿਸੂਸ ਕਰਦੀ ਹਾਂ। ਇਹ 2016 ਹੈ ਅਤੇ ਮੈਂ ਦੰਗਲ ਵਰਗੀਆਂ ਫਿਲਮਾਂ ਵੀ ਦੇਖੀਆਂ ਹਨ, ਜਿਨ੍ਹਾਂ 'ਚ ਮਹਿਲਾ ਸਸ਼ਕਤੀਕਰਨ ਦੇ ਮੁੱਦੇ ਨੂੰ ਉਠਾਇਆ ਗਿਆ ਹੈ। ਮੈਂ ਆਪਣੇ ਨਿਰਦੇਸ਼ਕ ਸੂਰਜ ਦੀ ਟਿੱਪਣੀ ਤੋਂ ਕਾਫੀ ਦੁੱਖ ਪਾਹੁੰਚਿਆ ਹੈ ਅਤੇ ਤੁਹਾਨੂੰ ਇੰਡਸਟਰੀ ਦੀਅੰ ਸਾਰੀਆਂ ਮਹਿਲਾਵਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਦੇਸ਼ ਦੀਆਂ ਮਹਿਲਾਵਾਂ ਨੂੰ ਬੋਲਣ ਦੀ ਪੂਰੀ ਆਜਾਦੀ ਹੈ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਇੰਡਸਟਰੀ ਕਿਸੇ ਇਕ ਸ਼ਖਸ ਦੁਆਰਾ ਆਖੀਆਂ ਗੱਲਾਂ ਨਾਲ ਸਹਿਮਤੀ ਨਹੀਂ ਰੱਖਦੀਆਂ।''
ਨਿਰਦੇਸ਼ਕ ਨੇ ਮੁਆਫੀਨਾਮੇ 'ਚ ਕਿਉਂ ਲਿਖਿਆ...
ਸੂਰਜ ਨੇ ਟਵਿੱਟਰ 'ਤੇ ਲਿਖਿਆ, ''ਮੈਂ ਤਮੰਨਾ ਅਤੇ ਇੰਡਸਟਰੀ ਦੀਆਂ ਸਾਰੀਆਂ ਅਭਿਨੇਤਰੀਆਂ ਲਈ ਦਿੱਤੇ ਗਏ ਬਿਆਨ 'ਤੇ ਮੁਆਫੀ ਮੰਗਦਾ ਹਾਂ। ਮੈਂ ਕਿਸੇ ਦੀ ਚਿੱਤਰ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਅਤੇ ਨਾ ਹੀ ਕਿਸੇ ਨੂੰ ਦੁੱਖ ਪਹੁੰਚਾਉਣਾ ਚਾਹੁੰਦਾ ਸੀ। ਮੈਂ ਆਪਣੇ ਆਖੇ ਸ਼ਬਦ ਵਾਪਸ ਲੈਂਦਾ ਹਾਂ। ਸੂਰਜ ਨੇ ਇਸ ਤੋਂ ਇਲਾਵਾ ਕਿਹਾ, ਮੈਂ 'ਬੀ' ਅਤੇ 'ਸੀ' ਵਰਗ ਦੇ ਲੋਕਾਂ ਲਈ ਫਿਲਮ ਬਣਾਉਂਦਾ ਹਾਂ। ਲੋਕਾਂ ਨੂੰ ਖੁਸ਼ ਕਰਨ ਲਈ ਅਭਿਨੇਤਰੀਆਂ ਨੂੰ ਛੋਟੇ ਕੱਪੜੇ ਪਾਉਣੇ ਚਾਹੀਦੇ। ਮੈਂ ਆਪਣੇ ਡਰੈੱਸ ਡਿਜ਼ਾਈਨਰ ਨੂੰ ਕਹਿੰਦਾ ਹਾਂ ਕਿ ਕੁਝ ਵੀ ਹੋ ਜਾਵੇ ਹੀਰੋਇਨ ਦੀ ਡਰੈੱਸ ਗੋਢਿਆਂ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਭਾਵੇਂ ਹੀ ਉਹ ਇਸ ਤਰ੍ਹਾਂ ਦੀ ਡਰੈੱਸ ਨੂੰ ਪਾਉਣ ਲਈ ਰਾਜੀ ਹੋਵੇ ਜਾਂ ਨਾ।''

Tags: ਤਮੰਨਾ ਭਾਟੀਆਸੂਰਜਸੈਕਸੀਏਸਟ ਟਿੱਪਣੀtamanna bhatia Suraj sexist comments