FacebookTwitterg+Mail

'ਅਕਸਰ 2' ਦੇ ਨਵੇਂ ਗੀਤ 'ਤਨਹਾਈਆਂ' 'ਚ ਦਿਖੀ ਜ਼ਰੀਨ-ਅਭਿਨਵ ਦੀ ਹੌਟ ਕੈਮਿਸਟਰੀ (ਵੀਡੀਓ)

tanhaiyaan
06 October, 2017 07:44:02 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਦੀ ਆਉਣ ਵਾਲੀ ਥ੍ਰਿਲਰ ਫਿਲਮ 'ਅਕਸਰ 2' ਦਾ ਤੀਜਾ ਗੀਤ 'ਤਨਹਾਈਆਂ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਜ਼ਰੀਨ ਅਤੇ ਅਭਿਨਵ ਦੀ ਹੌਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਅਮਿਤ ਮਿਸ਼ਰਾ ਨੇ ਆਵਾਜ਼ ਦਿੱਤੀ ਹੈ ਤੇ ਇਸ ਦੇ ਬੋਲ ਸਾਇਦ ਕਾਦਰੀ ਨੇ ਲਿਖੇ ਹਨ। ਇਸ ਗੀਤ ਦਾ ਸੰਗੀਤ ਮਿਥੂਨ ਵਲੋਂ ਕੀਤਾ ਗਿਆ ਹੈ। ਹਾਲ ਹੀ 'ਚ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ 'ਅਕਸਰ 2' ਦਾ ਬੋਲਡ ਅਤੇ ਇੰਟੀਮੇਟ ਸੀਨਜ਼ ਨਾਲ ਭਰਪੂਰ ਟਰੇਲਰ ਤੇ 2 ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ। ਹੁਣ ਫਿਲਮ ਮੇਕਰਜ਼ ਨੇ ਤੀਜਾ ਗੀਤ 'ਤਨਹਾਈਆਂ' ਰਿਲੀਜ਼ ਕੀਤਾ ਹੈ। ਇਸ ਗੀਤ 'ਚ ਜ਼ਰੀਨ ਖਾਨ ਦਾ ਬੋਲਡ ਅੰਦਾਜ਼ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਅਕਸਰ 2' ਨੂੰ ਅਨੰਤ ਮਹਾਦੇਵਨ ਨੇ ਨਿਰਦੇਸ਼ਿਤ ਕੀਤਾ ਹੈ। ਜ਼ਰੀਨ ਖਾਨ ਨਾਲ ਗੌਤਮ ਰੋਡੇ ਤੇ ਅਭਿਨਵ ਸ਼ੁਕਲਾ ਵੀ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Tanhaiyaan Aksar 2 Hindi Song Zareen Khan Abhinav Amit Mishra Hindi Film