FacebookTwitterg+Mail

Watch Trailer: 'ਰੱਬ ਦਾ ਰੇਡੀਓ' ਦਾ ਟ੍ਰੇਲਰ ਹੋਇਆ ਰਿਲੀਜ਼, ਵੱਖਰੇ ਅੰਦਾਜ਼ 'ਚ ਨਜ਼ਰ ਆਏ ਤਰਸੇਮ ਜੱਸੜ

10 March, 2017 02:13:52 PM

ਜਲੰਧਰ— ਜੱਸ ਗਰੇਵਾਲ ਦੀ ਲਿਖੀ ਹੋਈ ਫ਼ਿਲਮ 'ਰੱਬ ਦਾ ਰੇਡੀਓ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਰੱਬ ਦਾ ਰੇਡੀਓ' ਜੋ 90 ਦੇ ਦਹਾਕੇ ਦੇ ਪੰਜਾਬ ਨੂੰ ਦਰਸਾਵੇਗੀ। ਇਸ ਫਿਲਮ ਰਾਹੀਂ ਪੰਜਾਬੀ ਗੀਤਕਾਰ ਤੋਂ ਗਾਇਕ ਬਣੇ ਤਰਸੇਮ ਜੱਸੜ ਵੀ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਭਾਬੀ ਅਤੇ ਨਨਾਣ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਰੱਬ ਨਾਲ ਦਰਸ਼ਕਾਂ ਨੂੰ ਜੋੜਨ ਦੀ ਚਾਹ ਰੱਖਦੀ ਹੈ। ਇਸ ਫਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। 

   ਰੱਬ ਦਾ ਰੇਡੀਓ ਦਾ ਟ੍ਰੇਲਰ ਨੂੰ ਮਿਲ ਰਿਹਾ ਭਰਮਾ ਹੁੰਗਾਰਾ 

ਜ਼ਿਕਰਯੋਗ ਹੈ ਕਿ, 'ਬੰਬੂਕਾਟ' ਫਿਲਮ ਰਾਹੀਂ ਪ੍ਰਸਿੱਧ ਹੋਈ ਅਭਿਨੇਤਰੀ ਸਿਮੀ ਚਾਹਲ ਵੀ 'ਰੱਬ ਦਾ ਰੇਡੀਓ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਰਹੀ ਹੈ। ਵੇਹਲੀ ਜਨਤਾ ਫ਼ਿਲਮਸ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਤਰਨਵੀਰ ਸਿੰਘ ਜਗਪਾਲ ਅਤੇ ਹੈਰੀ ਭੱਟੀ ਡਾਇਰੈਕਟ ਕਰ ਰਹੇ ਹਨ।ਫ਼ਿਲਮ 'ਰੱਬ ਦਾ ਰੇਡੀਓ' 31 ਮਾਰਚ 2017 ਨੂੰ ਰਿਲੀਜ਼ ਹੋਵੇਗੀ। ਸਾਡੇ ਵੱਲੋਂ ਮੈਂਡੀ ਤੱਖੜ ਨੂੰ 'ਰੱਬ ਦਾ ਰੇਡੀਓ' ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ।


Tags: Tarsem JassarRabb Da RadioMandy TakharJass GrewalSimi Chahalਤਰਸੇਮ ਜੱਸੜਰੱਬ ਦਾ ਰੇਡੀਓ

Edited By

Sunita

Sunita is News Editor at Jagbani.