FacebookTwitterg+Mail

Movie Review : ਅਮਿਤਾਭ ਦੀ ਫਿਲਮ 'TE3N' ਤੁਹਾਨੂੰ ਵੀ ਕਰ ਦੇਵੇਗੀ ਸੋਚਣ ਲਈ ਮਜ਼ਬੂਰ!

    1/3
10 June, 2016 01:46:53 PM

ਮੁੰਬਈ— ਨਿਰਦੇਸ਼ਕ ਰਿਭੂ ਦਾਸਗੁਪਤਾ ਦੀ ਫਿਲਮ ਹੁਣੇ ਜਿਹੇ ਰਿਲੀਜ਼ ਹੋਈ ਹੈ। ਫਿਲਮ 'ਚ ਸੁਪਰਸਟਾਰ ਅਮਿਤਾਭ ਬੱਚਨ, ਨਵਾਜ਼ੂਦੀਨ ਸਿਦੀਕੀ, ਵਿਦਿਆ ਬਾਲਨ ਅਤੇ ਸਭਿਯਸਾਚੀ ਚੱਕਰਵਰਤੀ ਵੀ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਇਸ ਫਿਲਮ 'ਚ ਅਮਿਤਾਭ ਦਾਦਾ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਜਾਨ ਬਿਸਵਾਸ (ਅਮਿਤਾਭ ਬੱਚਨ) ਦੀ ਹੈ, ਜੋ ਕਿ ਕੋਲਕਾਤਾ ਦੇ ਐਂਗਲੋ ਇੰਡੀਅਨ ਹਨ ਅਤੇ ਆਪਣੀ ਪੋਤੀ ਦੇ ਦੋਸ਼ੀਆ ਦਾ ਸੁਰਾਗ ਲੱਭਣ ਦਾ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਹਰ ਦਿਨ ਪੁਲਸ ਸਟੇਸ਼ਨ ਜਾ ਕੇ ਇੰਸਪੈਕਟਰ ਸਰਿਤਾ (ਵਿਦਿਆ ਬਾਲਨ) ਨਾਲ ਮੁਲਾਕਾਤ ਕਰਦੇ ਹਨ। ਨਾਲ ਹੀ, ਫਾਦਰ ਮਾਰਟਿਨ ਦਾਸ (ਨਵਾਜ਼ੂਦੀਨ ਸਦੀਕੀ) ਨੂੰ ਵੀ ਵਾਰ-ਵਾਰ ਬੇਨਤੀ ਕਰਦੇ ਹਨ। ਕੀ ਹੈ ਜਾਨ ਬਿਸਵਾਸ ਦੀ ਪੋਤੀ ਦੇ ਕਤਲ ਦਾ ਸੱਚ? ਜਾਣਨ ਦੇ ਲਈ ਤੁਹਾਨੂੰ ਪੂਰੀ ਫਿਲਮ ਨੂੰ ਦੇਖਣੀ ਪਵੇਗਾ।

ਜਾਣਕਾਰੀ ਅਨੁਸਾਰ ਇਸ ਫਿਲਮ 'ਚ ਅਮਿਤਾਭ ਬੱਚਨ ਨੇ ਦਾਦਾ ਦੇ ਰੂਪ 'ਚ ਇੱਕ ਵਾਰ ਫਿਰ ਤੋਂ ਬਿਹਤਰੀਨ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਨਵਾਜ਼ੂਦੀਨ ਸਦੀਕੀ ਨੇ ਵੀ ਆਪਣਾ ਬਿਹਤਰੀਨ ਰੋਲ ਤਰੀਕੇ ਨਾਲ ਨਿਭਾਇਆ ਹੈ। ਅਦਾਕਾਰ ਵਿਦਿਆ ਬਾਲਨ ਦਾ ਕਿਰਦਾਰ ਛੋਟਾ ਹੈ, ਪਰ ਅਹਿਮ ਹੈ।


Tags: ਮੂਵੀ ਰਿਵਊਅਮਿਤਾਭvidyamovie reviewamitabhਵਿਦਿਆ