FacebookTwitterg+Mail

ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ਦੀਆਂ ਅੱਖਾਂ 'ਚ ਆਏ ਹੰਝੂ

    1/2
23 October, 2016 01:29:36 AM

ਮੁੰਬਈ— ਲੋਕਪ੍ਰਿਯ ਸਟੈਂਡਅਪ ਕਾਮੇਡੀਅਨ ਭਾਰਤੀ ਸਿੰਘ ਦਾ ਮੰਨਣਾ ਹੈ ਕਿ ਲੋਕਾਂ ਨੂੰ ਖੁਦ 'ਤੇ ਹੱਸਣਾ ਸਿੱਖਣਾ ਚਾਹੀਦਾ ਹੈ ਅਤੇ ਮਜ਼ਾਕ 'ਤੇ ਬੁਰਾ ਨਹੀਂ ਮੰਨਣਾ ਚਾਹੀਦਾ। ਭਾਰਤੀ ਨੇ ਕਿਹਾ, ''ਜਦੋਂ ਮੈਂ ਕਾਮੇਡੀ ਸ਼ੋਅ ਦੀ ਮੁਕਾਬਲੇਬਾਜ਼ੀ 'ਚ ਪੈਰ ਰੱਖਿਆ ਤਾਂ ਮੈਂ ਮਹਿਸੂਸ ਕੀਤਾ ਕਿ ਲੋਕ ਮੇਰੀ ਹਾਜ਼ਰੀ ਦਾ ਮਜ਼ਾਕ ਬਣਾ ਰਹੇ ਹਨ। ਇਸ ਤੋਂ ਪਹਿਲਾਂ ਕਿ ਉਹ ਕੁਝ ਕਰਦੇ ਮੈਂ ਖੁਦ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਖੁਦ 'ਤੇ ਹੱਸਣਾ ਸਿੱਖਣਾ ਚਾਹੀਦਾ ਹੈ ਅਤੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਜ਼ਾਕ-ਮਜ਼ਾਕ ਹੈ ਅਤੇ ਇਸ ਨੂੰ ਦਿਲ 'ਤੇ ਨਹੀਂ ਲਾਉਣਾ ਚਾਹੀਦਾ।'' ਉਸ ਨੇ ਕਿਹਾ, ''ਲੋਕ ਮੈਨੂੰ ਹਾਥੀ ਬੁਲਾਉਂਦੇ ਹਨ। ਮੈਂ ਵੀ ਇਨਸਾਨ ਹਾਂ।'' ਇਹ ਕਹਿੰਦੇ ਹੋਏ ਭਾਰਤੀਆਂ ਦੀਆਂ ਅੱਖਾਂ 'ਚ ਹੰਝੂ ਆ ਗਏ।


Tags: ਕਾਮੇਡੀਅਨ ਭਾਰਤੀ ਸਿੰਘ ਹੱਸਣਾ Comedian Bharti Singh laughing