FacebookTwitterg+Mail

'ਅੰਗੂਰੀ ਭਾਭੀ' ਅਤੇ 'ਅਕਸ਼ਰਾ' ਸਮੇਤ ਨਖਰੇ ਦਿਖਾਉਣ 'ਚ ਪਿੱਛੇ ਨਹੀਂ ਹਨ ਸੀਰੀਅਲ ਦੀਆਂ ਇਹ ਅਭਿਨੇਤਨੀਆਂ

    1/10
27 September, 2016 01:40:45 PM
ਮੁੰਬਈ— ਟੀ.ਵੀ. ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਮੁਖ ਅਦਾਕਾਰਾ ਹੀਨਾ ਖਾਨ ਅੱਜ-ਕੱਲ੍ਹ ਸੈਟ 'ਤੇ ਨਖਰੇ ਦਿਖਾਉਣ ਕਾਰਨ ਕਾਫੀ ਚਰਚਾ 'ਚ ਬਣੀ ਹੋਈ ਹੈ। ਖਬਰਾਂ ਮੁਤਾਬਕ ਉਨ੍ਹਾਂ ਦੇ ਨਖਰੇ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਪਿਛਲੇ 7 ਸਾਲਾਂ ਤੋਂ ਅਕਸ਼ਰਾ ਇਸ ਸੀਰੀਅਲ ਦੀ ਅਹਿਮ ਹਿੱਸਾ ਬਣੀ ਰਹੀ ਹੈ ਪਰ ਹੁਣ ਸ਼ੋਅ 'ਚ ਨਵੇਂ ਸਿਤਾਰਿਆਂ ਦੇ ਆਉਣ ਨਾਲ ਉਹ ਕਾਫੀ ਅਸਹਿਜ ਮਹਿਸੂਸ ਕਰ ਰਹੀ ਹੈ। ਮੀਡੀਆ 'ਚ ਆਈ ਰਿਪੋਰਟ ਮੁਤਾਬਕ ਅਕਸ਼ਰਾ ਅੱਜ-ਕੱਲ੍ਹ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਸੀਰੀਅਲ 'ਚ ਉਨ੍ਹਾਂ ਨਾਲੋਂ ਨਵੇਂ ਕਲਾਕਾਰਾਂ ਨੂੰ ਵਧੇਰੇ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ।
ਸੀਰੀਅਲ ਦੇ ਨਿਰਮਾਤਾ ਰਾਜਨ ਸ਼ਾਹੀ ਦੀ ਉਹ ਹਮੇਸ਼ਾ ਫੇਵਰੇਟ ਰਹੀ ਹਾ ਫਿਰ ਹੁਣ ਅਜਿਹਾ ਕੀ ਹੋ ਗਿਆ ਕਿ ਉਨ੍ਹਾਂ ਤੋਂ ਵੱਧ ਨਵੇਂ ਕਲਾਕਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਸਲ 'ਚ ਲੋਕਾਂ ਨੂੰ ਇਸ ਸੀਰੀਅਲ 'ਚ ਸ਼ਿਵਾਂਗੀ ਜੋਸ਼ੀ ਅਤੇ ਮੋਹਸਿਨ ਖਾਨ ਦੀ ਲਵ ਸਟੋਰੀ 'ਤੇ ਵਧੇਰੇ ਪਸੰਦ ਆ ਰਹੀ ਹੈ, ਜਿਸ ਕਾਰਨ ਮੇਕਰਸ ਇਨ੍ਹਾਂ ਦੀ ਲਵ ਸਟੋਰੀ 'ਤੇ ਵਧੇਰੇ ਫੋਕਸ ਕਰ ਰਹੇ ਹਨ। ਇਸ ਤੋਂ ਪਰੇਸ਼ਾਨ ਹੋ ਕੇ ਅਕਸ਼ਰਾ ਨੇ ਮੇਕਰਸ ਨੂੰ ਕੰਪਲੇਟ ਵੀ ਕੀਤੀ ਸੀ। ਸ਼ਿਕਾਇਤ 'ਤੇ ਕੋਈ ਐਕਸ਼ਨ ਨਾ ਲੈਣ ਕਾਰਨ ਉਨ੍ਹਾਂ ਦੇ ਨਖਰੇ ਹੋਰ ਵੀ ਵੱਧ ਗਏ ਹਨ। ਇਸ ਲਈ ਉਹ ਸ਼ੂਟ 'ਤੇ ਜਾਣ-ਬੁੱਝ ਕੇ ਲੇਟ ਆ ਰਹੀ ਹੈ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਅਜਿਹਾ ਵੀ ਸੁਣਨ 'ਚ ਆਇਆ ਸੀ ਕਿ ਮੇਕਰਸ ਨੂੰ ਸਬਕ ਸਿਖਾਉਣ ਲਈ ਅਕਸ਼ਰਾ ਨੇ ਬੀਮਾਰੀ ਦੀ ਝੂਠੀ ਖਬਰ ਬਣਾਈ ਸੀ। ਇਸ ਕਾਰਨ ਉਨ੍ਹਾਂ ਨੇ 20 ਦਿਨਾਂ ਦੀ ਛੁੱਟੀ ਲਈ ਸੀ। ਅਸਲ 'ਚ ਇਹ ਸਭ ਕੁਝ ਕਰ ਕੇ ਉਹ ਇਹੀ ਜਤਾਉਣਾ ਚਾਹੁੰਦੀ ਹੈ ਕਿ ਉਹ ਅੱਜ ਵੀ ਸ਼ੋਅ ਦਾ ਅਹਿਮ ਹਿੱਸਾ ਹੈ।
ਜ਼ਿਕਰਯੋਗ ਹੈ ਕਿ ਹੀਨਾ ਨੂੰ ਸੈਟ 'ਤੇ ਘੱਟ ਤੋਂ ਘੱਟ ਸਮਾਂ ਬਿਤਾਉਣਾ ਪਸੰਦ ਹੈ। ਕਈ ਵਾਰ ਉਹ ਸ਼ੂਟ ਵਿਚ ਹੀ ਛੱਡ ਕੇ ਚਲੀ ਜਾਂਦੀ ਹੈ, ਜਿਸ ਕਾਰਨ ਮੇਕਰਸ ਬੇਹੱਦ ਪਰੇਸ਼ਾਨ ਹਨ। ਅਕਸ਼ਰਾ ਤੋਂ ਇਲਾਵਾ ਟੀ.ਵੀ. ਦੀਆਂ ਹੋਰ ਵੀ ਕਈ ਅਭਿਨੇਤਰੀਆਂ ਹਨ, ਜੋ ਆਪਣੇ ਵਿਵਹਾਰ ਕਾਰਨ ਮੇਕਰਸ ਦੇ ਨੱਕ 'ਚ ਦਮ ਕਰੀ ਰੱਖਦੀਆਂ ਹਨ।

Tags: ਨਖਰੇਅਭਿਨੇਤਨੀਆਂਸੀਰੀਅਲtemperedactressserial