FacebookTwitterg+Mail

'ਤੇਰਾ ਇੰਤਜ਼ਾਰ' ਦਾ ਟੀਜ਼ਰ ਰਿਲੀਜ਼, ਸੰਨੀ ਲਿਓਨੀ ਨਾਲ ਰੋਮਾਂਸ ਕਰਦੇ ਦਿਖੇ ਅਰਬਾਜ਼ ਖਾਨ

tera intezaar
17 October, 2017 03:21:56 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਅਤੇ ਅਰਬਾਜ਼ ਖਾਨ ਦੀ ਆਉਣ ਵਾਲੀ ਫਿਲਮ 'ਤੇਰਾ ਇੰਤਜ਼ਾਰ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਹ ਟੀਜ਼ਰ ਸੰਨੀ ਲਿਓਨੀ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸੰਨੀ ਲਿਓਨੀ ਅਤੇ ਅਰਬਾਜ਼ ਖਾਨ 'ਤੇਰਾ ਇੰਤੇਜ਼ਾਰ' 'ਚ ਪਤੀ ਪਤਨੀ ਦੇ ਰੂਪ 'ਚ ਦਿਖਾਈ ਦੇਣਗੇ। ਇਸ ਫਿਲਮ 'ਚ ਅਰਬਾਜ਼ ਰਹਿਸਮਈ ਤਰੀਕੇ ਨਾਲ ਗਾਇਬ ਹੋ ਜਾਂਦੇ ਹਨ ਅਤੇ ਫਿਰ ਸੰਨੀ ਲਿਓਨੀ ਉਨ੍ਹਾਂ ਦੀ ਖੋਜ ਸ਼ੁਰੂ ਕਰਦੀ ਹੈ। ਇਸ ਫਿਲਮ ਦੀ ਟੈਗ ਲਾਈਨ ਹੈ- ''ਸਰਚ ਫਾਰ ਲਵ ਬਿਗਿਨਜ਼... 'ਇਸ ਵੀਡੀਓ 'ਚ ਸੰਨੀ-ਅਰਬਾਜ਼ ਦੀ ਰੋਮਾਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।


ਦੱਸਣਯੋਗ ਹੈ ਕਿ ਅਰਬਾਜ਼ ਅਤੇ ਸੰਨੀ ਲਿਓਨੀ ਦੀ ਇਹ ਪਹਿਲੀ ਫਿਲਮ ਹੋਵੇਗੀ। ਇਹ ਮਿਊਜ਼ਿਕਲ ਡਰਾਮਾ ਫਿਲਮ ਨੂੰ ਰਾਜਵੀ ਵਾਲਿਆ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਅਮਨ ਮਹਿਤਾ ਅਤੇ ਬੀਜਲ ਮਹਿਤਾ ਇਹ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Tera Intezaar Sunny Leone Arbaaz Khan Teaser Twitter Hindi Film