FacebookTwitterg+Mail

'ਬਾਹੂਬਲੀ' ਪ੍ਰਭਾਸ ਲਈ ਲੱਕੀ ਹਨ ਇਹ ਦੋ ਸਟਾਰ, ਜਿਸ 'ਚ ਵੀ ਕੀਤਾ ਕੰਮ ਕਮਾਈ ਦੇ ਤੋੜੇ ਰਿਕਾਰਡ!

    1/7
27 April, 2017 03:28:10 PM
ਮੁੰਬਈ— ਜਦੋਂ ਵੀ ਅਸੀਂ 'ਬਾਹੂਬਲੀ' ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਪ੍ਰਭਾਸ ਦਾ ਨਾਮ ਆਉਂਦਾ ਹੈ। ਪ੍ਰਭਾਸ ਸ਼ੁਰੂ ਤੋਂ ਹੀ ਮਸ਼ਹੂਰ ਸਿਤਾਰੇ ਰਹੇ ਹਨ, ਪਰ 'ਬਾਹੂਬਲੀ' ਨੇ ਜਿਵੇਂ ਹੀ ਉਨ੍ਹਾਂ ਦੇ ਸਟਾਰਡਮ ਨੂੰ ਆਸਮਾਨ ਦੀਆਂ ਉਚਾਈਆਂ ਤੱਕ ਪਹੁਚਾਇਆਂ ਹੈ, ਉਹ ਇਕ ਮਿਸਾਲ ਹੈ।
ਅੱਜ ਜਿੱਥੇ ਪ੍ਰਭਾਸ ਹੈ ਉੱਥੇ ਤੱਕ ਪਹੁੰਚਾਉਣ ਲਈ 'ਚ ਦੋ ਸਿਤਾਰਿਆਂ ਦਾ ਬਹੁਤ ਵੱਡਾ ਹੱਥ ਹੈ। ਇਹ ਦੋ ਸਿਤਾਰੇ ਪ੍ਰਭਾਸ ਲਈ ਇਸ ਕਰਕੇ ਲੱਕੀ ਹਨ, ਜਿਹੜੀ ਵੀ ਫਿਲਮ 'ਚ ਕੰਮ ਕੀਤਾ ਉਹ ਹਿੱਟ ਸਾਬਿਤ ਰਹੀ ਹੈ।
ਇਹ ਦੋ ਅਦਾਕਾਰ ਹਨ, ਸੱਤਿਆਰਾਜ ਅਤੇ ਅਨੁਸ਼ਕਾ ਸ਼ੈਟੀ। ਸੱਤਿਆਰਾਜ ਉਹ ਹੀ ਅਦਾਕਾਰ ਹਨ, ਜਿਨ੍ਹਾਂ ਨੇ 'ਬਾਹੂਬਲੀ' ਦੇ ਕੁਟੱਪਾ ਕਿਰਦਾਰ ਨੂੰ ਇੰਡੀਅਨ ਸਿਨੇਮਾ ਦੇ ਇਤਿਹਾਸ 'ਚ ਦਰਜ ਕਰਾ ਦਿੱਤਾ। ਜਦੋਂਕਿ ਅਨੁਸ਼ਕਾ ਦੇ ਬਾਹੂਬਲੀ ਦੀ ਪ੍ਰੇਮਿਕਾ ਅਤੇ ਮਹਾਰਾਣੀ ਦੇਵਸੇਨਾ ਦੇ ਕਿਰਦਾਰ 'ਚ ਨਜ਼ਰ ਆਈ ਹੈ।
ਪਰਭਾਸ, ਸੱਤਿਆਰਾਜ ਅਤੇ ਅਨੁਸਕਾ ਸ਼ੈਟੀ ਦੀ 'ਬਾਹੂਬਲੀ' ਜਦੋਂ ਰਿਲੀਜ਼ ਹੋਈ ਤਾਂ ਅਸੀਂ ਰਿਕਾਰਡ ਤੋੜ ਸਫਲਤਾਂ ਪ੍ਰਾਪਤ ਕੀਤੀ ਅਤੇ ਖੂਬ ਕਮਾਈ ਵੀ ਕੀਤੀ। ਇਸ ਫਿਲਮ ਨੇ ਨਾ ਤਾਂ ਸਿਰਫ ਪ੍ਰਭਾਸ ਨੂੰ ਬਲਾਕਬਾਸਟਰ ਬਣਾ ਦਿੱਤਾ, ਬਲਕਿ ਸੱਤਿਆਰਾਜ ਅਤੇ ਅਨੁਸ਼ਕਾ ਦੇ ਕਿਰਦਾਰ 'ਚ ਵੀ ਇਹ ਫਿਲਮ ਮੀਲ ਦਾ ਪੱਥਰ ਸਾਬਿਤ ਹੋਈ।
ਪਹਿਲੇ ਦਿਨ ਤੋਂ ਹੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਥੜਾਥੜ ਕਮਾਈ ਕੀਤੀ, ਜੋ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਜ਼ਾਰੀ ਰਹੀ ਅਤੇ ਪ੍ਰਭਾਸ ਨੂੰ ਬਾਕਸ ਆਫਿਸ ਦਾ ਕਿੰਗ ਬਣਾ ਦਿੱਤਾ।
ਇਸ ਤੋਂ ਪਹਿਲਾ ਵੀ ਪ੍ਰਭਾਸ ਦੀ ਜਿਸ ਫਿਲਮ ਨੇ 'ਬਾਹੂਬਲੀ' ਵਰਗਾ ਰੁਤਬਾ ਕਾਇਮ ਕੀਤਾ ਸੀ, ਉਹ ਫਿਲਮ ਸੀ 'ਮਿਰਚੀ'। 2013 'ਚ ਆਈ ਇਸ ਫਿਲਮ 'ਚ ਪ੍ਰਭਾਸ ਤੋਂ ਇਲਾਵਾ ਸੱਤਿਆਰਾਜ ਅਤੇ ਅਨੁਸ਼ਕਾ ਸ਼ੈਟੀ ਸਨ। ਦੇਸ਼ ਅਤੇ ਵਿਦੇਸ਼ 'ਚ ਇਸ ਫਿਲਮ ਨੇ ਕਮਾਈ ਦਾ ਬਿਹਤਰੀਨ ਰਿਕਾਰਡ ਤੋੜ ਕਮਾਈ ਕੀਤੀ ਅਤੇ ਪ੍ਰਭਾਸ ਦੇ ਕੈਰੀਅਰ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ।
ਜੇਕਰ ਦੇਖਿਆ ਜਾਵੇ ਤਾਂ ਇਕ ਤਰ੍ਹਾਂ ਸੱਤਿਆਰਾਜ ਅਤੇ ਅਨੁਸ਼ਕਾ ਸ਼ੈਟੀ ਪ੍ਰਭਾਸ ਲਈ ਲੱਕੀ ਚਰਮ ਰਹੇ ਹਨ। ਇਸ ਤਿਕੜੀ ਨੇ ਹੁਣ ਤੱਕ ਦੋਵਾਂ ਫਿਲਮਾਂ ਨੇ ਨਵੇਂ ਰਿਕਾਰਡ ਬਣਾਏ ਹਨ ਅਤੇ ਹੁਣ ਉਸੇ ਤਰ੍ਹਾਂ ਦੀ ਉਮੀਦ 'ਬਾਹੂਬਲੀ-2' ਤੋਂ ਵੀ ਹੈ। ਇਸ 'ਚ ਵੀ ਪ੍ਰਭਾਸ ਸੱਤਿਆਰਾਜ ਅਤੇ ਅਨੁਸ਼ਕਾ ਸ਼ੈਟੀ ਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 1000 ਕਰੋੜ ਦੀ ਕਮਾਈ ਕਰਕੇ ਨਵਾਂ ਰਿਕਾਰਡ ਬਣਾਵੇਗੀ।

Tags: PrabhasBaahubali 2Anushka ShettySathyarajਪ੍ਰਭਾਸਬਾਹੂਬਲੀਅਨੁਸ਼ਕਾ ਸ਼ੈਟੀਸੱਤਿਆਰਾਜ