FacebookTwitterg+Mail

ਕਪਿਲ ਦੀ ਸਿਹਤ 'ਚ ਸੁਧਾਰ, 'ਮੁਬਾਰਕਾਂ' ਦੀ ਟੀਮ ਨਾਲ ਕੀਤੀ ਸ਼ੋਅ ਦੀ ਸ਼ੂਟਿੰਗ

the kapil sharma show
27 July, 2017 05:14:02 PM

ਮੁੰਬਈ— ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਲਈ ਮੁਸ਼ਕਿਲਾਂ ਦੇ ਦੌਰ 'ਚ ਥੋੜ੍ਹੀ ਰਾਹਤ ਭਰੀ ਖਬਰ ਹੈ। ਕਪਿਲ ਸ਼ਰਮਾ ਦੀ ਸਿਹਤ ਖਰਾਬ ਹੋਣ ਦੇ ਚਲਦਿਆਂ ਸ਼ੋਅ ਦੀ ਸ਼ੂਟਿੰਗ ਨੂੰ 3 ਵਾਰ ਰੱਦ ਕਰਨੀ ਪਈ ਸੀ। ਇਸੇ ਵਜ੍ਹਾ ਕਾਰਨ ਸ਼ਾਹਰੁਖ ਤੇ 'ਮੁਬਾਰਕਾਂ' ਦੀ ਟੀਮ ਨੂੰ ਵੀ ਸ਼ੋਅ ਤੋਂ ਬਿਨਾਂ ਪ੍ਰਮੋਸ਼ਨ ਕੀਤੇ ਵਾਪਸ ਜਾਣਾ ਪਿਆ।
Punjabi Bollywood Tadka
ਕਪਿਲ ਦੇ ਫੈਨਜ਼ ਲਈ ਰਾਹਤ ਦੀ ਗੱਲ ਇਹ ਹੈ ਕਿ ਕਪਿਲ ਸ਼ਰਮਾ ਦੀ ਸਿਹਤ 'ਚ ਸੁਧਾਰ ਹੋ ਗਿਆ ਹੈ ਤੇ ਉਹ ਸ਼ੋਅ ਦੀ ਸ਼ੂਟਿੰਗ ਲਈ ਸੈੱਟ 'ਤੇ ਪਹੁੰਚੇ ਹਨ। ਸ਼ੋਅ ਦੇ ਸੈੱਟ ਤੋਂ ਬਿਨਾਂ ਸ਼ੂਟਿੰਗ ਵਾਪਸ ਜਾਣ ਵਾਲੀ 'ਮੁਬਾਰਕਾਂ' ਦੀ ਸਟਾਰ ਕਾਸਟ ਵੀ ਇਕ ਵਾਰ ਮੁੜ ਕਪਿਲ ਦੇ ਸੈੱਟ 'ਤੇ ਪਹੁੰਚੀ।
Punjabi Bollywood Tadka
ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨਿਲ ਕਪੂਰ ਤੇ ਅਰਜੁਨ ਕਪੂਰ ਨੇ ਸ਼ੋਅ ਦੇ ਸੈੱਟ ਤੋਂ ਤਸਵੀਰਾਂ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਅਨਿਲ ਕਪੂਰ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਕਪਿਲ ਸ਼ਰਮਾ ਨਾਲ ਖਾਸ ਬਾਂਡ ਹੈ, ਜੋ ਕਿ ਹਮੇਸ਼ਾ ਹੱਸਦਾ ਹੈ। ਅਰਜੁਨ ਕਪੂਰ ਨੇ ਵੀ ਸ਼ੋਅ ਦੇ ਸੈੱਟ ਤੋਂ ਕਪਿਲ ਸ਼ਰਮਾ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kapil Sharma Anil Kapoor Arjun Kapoor Ileana D Cruz The Kapil Sharma Show