ਜਲੰਧਰ (ਬਿਊਰੋ)- ਪੰਜਾਬੀ ਮਾਡਲਿੰਗ ਇੰਡਸਟਰੀ ਵਿਚ ਪੰਜਾਬੀ ਮਾਡਲ ਅਤੇ ਅਦਾਕਾਰਾ ਅਕਾਂਕਸ਼ਾ ਪੂਰੀ ਤਰ੍ਹਾਂ ਨਾਲ ਛਾਈ ਹੋਈ ਹੈ। ਵੱਖ-ਵੱਖ ਗੀਤਾਂ ਵਿਚ ਕੰਮ ਕਰ ਚੁੱਕੀ ਅਕਾਂਕਸ਼ਾ ਨੂੰ ਹੁਣ ਬੱਬੂ ਮਾਨ ਦੇ ਗੀਤ ਜ਼ੁੰਬਾ ਵਿਚ ਦੇਖਿਆ ਜਾ ਸਕਦਾ ਹੈ, ਜੋ ਕਿ 14 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। ਅਕਾਂਕਸ਼ਾ ਨੇ ਇਸ ਗੀਤ ਵਿਚ ਬਾਕਮਾਲ ਅਦਾਕਾਰੀ ਕੀਤੀ ਹੈ। ਇਸ ਗੀਤ ਦੇ ਟੀਜ਼ਰ ਨੂੰ ਹੁਣ ਤੱਕ ਕਈ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਉਸ ਨੇ ਇਕ ਤੋਂ ਇਕ ਹਿੱਟ ਗੀਤਾਂ ਵਿਚ ਕੰਮ ਕੀਤਾ ਹੈ।


ਅਕਾਂਕਸ਼ਾ ਬਹੁਤ ਹੀ ਮਿਹਨਤੀ ਅਭਿਨੇਤਰੀ ਹੈ, ਜਿਸ ਨੇ ਆਪਣੀ ਜ਼ਬਰਦਸਤ ਅਦਾਕਾਰੀ ਦਾ ਲੋਹਾ ਕਈ ਗੀਤਾਂ ਵਿਚ ਮਨਵਾਇਆ ਹੈ। ਅਕਾਂਕਸ਼ਾ ਦੀ ਜ਼ਬਰਦਸਤ ਅਦਾਕਾਰੀ ਸਦਕਾ ਉਸ ਨੂੰ ਕਈ ਵੀਡੀਓਜ਼ ਲਈ ਆਫਰ ਆ ਚੁੱਕੇ ਹਨ ਅਤੇ ਉਹ ਕਈ ਗੀਤਾਂ ਦੀਆਂ ਵੀਡੀਓਜ਼ ਵਿਚ ਅੱਗੇ ਨਜ਼ਰ ਵੀ ਆਵੇਗੀ। ਅਕਾਂਕਸ਼ਾ ਹੁਣ ਤੱਕ ਰੌਸ਼ਨ ਪ੍ਰਿੰਸ, ਕੁਲਬੀਰ ਝਿੰਜਰ ਅਤੇ ਰੇਸ਼ਮ ਅਨਮੋਲ ਨਾਲ ਕੰਮ ਕਰ ਚੁੱਕੀ ਹੈ। ਇਨ੍ਹਾਂ ਗਾਇਕਾਂ ਦੇ ਇਹ ਗੀਤ ਸੁਪਰ-ਡੁਪਰ ਹਿੱਟ ਰਹਿ ਚੁੱਕੇ ਹਨ, ਜਿਸ ਵਿਚ ਅਕਾਂਕਸ਼ਾ ਦੀ ਅਦਾਕਾਰੀ ਨੂੰ ਵੀ ਸਰੋਤਿਆਂ ਵਲੋਂ ਖੂਬ ਸਰਾਹਿਆ ਗਿਆ। ਅਕਾਂਕਸ਼ਾ ਪੰਜਾਬੀ ਮਾਡਲਿੰਗ ਇੰਡਸਟਰੀ ਦੀ ਚਰਚਿਤ ਤੇ ਪਸੰਦੀਦਾ ਅਭਿਨੇਤਰੀ ਬਣ ਚੁੱਕੀ ਹੈ।