FacebookTwitterg+Mail

ਭਿਆਨਕ ਸੜਕ ਹਾਦਸਿਆਂ 'ਚ ਇਸ ਸਾਲ ਇਨ੍ਹਾਂ ਸਿਤਾਰਿਆਂ ਦੀ ਹੋਈ ਦਰਦਨਾਕ ਮੌਤ

the painful death of these stars in road accidents this year
21 August, 2017 11:43:28 AM

ਨਵੀਂ ਦਿੱਲੀ— ਹਾਲ ਹੀ 'ਚ ਟੀ. ਵੀ. ਦੇ ਮੰਨੇ-ਪ੍ਰਮੰਨੇ ਅਭਿਨੇਤਾ ਗਗਨ ਕੰਗ ਕੇ ਅਰਿਜੀਤ ਲਵਾਨੀਆ ਦੀ ਇਕ ਸੜਕ ਹਾਦਸੇ 'ਚ ਮੌਤ ਹੋਈ ਹੈ। ਇਨ੍ਹਾਂ ਦੀ ਮੌਤ ਦੀ ਖਬਰ ਨੇ ਪੂਰੀ ਇੰਡਸਟਰੀ ਨੂੰ ਸਦਮੇ 'ਚ ਪਾ ਦਿੱਤਾ ਹੈ। ਮੁੰਬਈ-ਅਹਿਮਦਾਬਾਦ ਹਾਈਵੇ 'ਤੇ ਹੋਇਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਦੋਵਾਂ ਸਿਤਾਰਿਆਂ ਦੀ ਮੌਤ ਹੋ ਗਈ ਸੀ।

Punjabi Bollywood Tadka

ਅਭਿਨੇਤਾ ਗਗਨ ਕੰਗ ਆਨਏਅਰ ਟੀ. ਵੀ. ਸੀਰੀਅਲ 'ਮਹਾਕਾਲੀ' 'ਚ 'ਇੰਦਰ ਦੇਵਤਾ' ਦਾ ਕਿਰਦਾਰ ਨਿਭਾਅ ਰਹੇ ਸਨ।

Punjabi Bollywood Tadka

ਇਸ ਤੋਂ ਇਲਾਵਾ ਅਭਿਨੇਤਾ ਗਗਨ ਕੰਗ ਨਾਲ ਕਾਰ ਹਾਦਸੇ 'ਚ ਜਾਨ ਗੁਆਉਣ ਵਾਲੇ ਦੂਜੇ ਅਭਿਨੇਤਾ ਅਰਿਜੀਤ ਵੀ ਸਨ। ਸੀਰੀਅਲ 'ਮਹਾਕਾਲੀ' 'ਚ ਅਰਿਜੀਤ 'ਨੰਦੀ' ਦਾ ਕਿਰਦਾਰ ਨਿਭਾਅ ਰਹੇ ਸਨ। ਦਰਦਨਾਕ ਸੜਕ ਹਾਦਸਿਆਂ ਦਾ ਸ਼ਿਕਾਰ ਕਈ ਹੋਰ ਵੀ ਸਿਤਾਰੇ ਹੋ ਚੁੱਕੇ ਹਨ। ਤਸਵੀਰਾਂ 'ਚ ਦੇਖੋ ਕਿਹੜੇ-ਕਿਹੜੇ ਸਿਤਾਰਿਆਂ ਨਾਲ ਸੜਕ ਹਾਦਸਾ ਹੋਇਆ ਤੇ ਜਿਨ੍ਹਾਂ ਨੇ ਆਪਣੀ ਜਾਨ ਗੁਵਾਈ। 

Punjabi Bollywood Tadka
ਸੋਨਿਕਾ ਚੌਹਾਨ
ਮਾਡਲ, ਸਪੋਰਸ ਅੰਕਰ ਤੇ ਅਭਿਨੇਤਰੀ ਸੋਨਿਕਾ ਚੌਹਾਨ ਦੀ ਇਸੇ ਸਾਲ 29 ਅਪ੍ਰੈਲ ਨੂੰ ਕੋਲਕਾਤਾ 'ਚ ਰਾਸਬਿਹਾਰੀ ਐਵਨਯੂ ਕੋਲ ਸੜਕ ਹਾਦਸੇ 'ਚ ਮੌਤ ਹੋ ਗਈ ਸੀ। 

Punjabi Bollywood Tadka
ਰੇਖਾ ਸਿੰਧੂ
ਇਸੇ ਸਾਲ ਕੰਨੜ ਅਦਾਕਾਰਾ ਰੇਖਾ ਸਿੰਧੂ ਦੀ ਵੀ ਕਾਰ ਹਾਦਸੇ 'ਚ ਮੌਤ ਹੋ ਗਈ ਸੀ। ਇਹ ਦਰਦਨਾਕ ਹਾਦਸਾ ਵੇਲੋਰ ਸਥਿਤ ਨੰਦਰਾਮਲੀ ਦੇ ਕੋਲ ਹੋਇਆ ਸੀ। 

Punjabi Bollywood Tadka
ਰਵੀ ਤੇਜਾ ਦੇ ਭਰਾ ਭਰਤ ਰਾਜ
ਦੱਖਣ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਰਵੀ ਤੇਜਾ ਦੇ ਐਕਟਰ ਭਰਾ ਭਰਤ ਰਾਜ ਦੀ ਵੀ ਇਸੇ ਸਾਲ ਸੜਕ ਹਾਦਸੇ 'ਚ ਮੌਤ ਹੋਈ ਸੀ। ਉਸ ਦੀ ਮੌਤ ਹੈਦਰਾਬਾਦ ਦੇ ਆਊਟਰ ਰਿੰਗ ਰੋਡ 'ਤੇ ਇਕ ਟਰੱਕ ਨਾਲ ਟੱਕਰ ਹੋਈ ਸੀ। 

Punjabi Bollywood Tadka
ਐਲਿਸ ਮਿਲਰ ਕੇਨੈਡੀ 
ਆਸਟਰੇਲੀਆ ਦੀ ਮਿਸ ਵਰਲਡ ਆਸਟਰੇਲੀਆ ਕਾਟੈਸਟ ਦੇ ਆਖਿਰੀ ਦੌਰ ਦੀ ਇਕ ਪ੍ਰਤੀਯੋਗੀ ਦੀ ਵੀ ਕਾਰ ਹਾਦਸੇ 'ਚ ਮੌਤ ਹੋ ਗਈ ਸੀ। 17 ਸਾਲ ਦੀ ਔਲਿਸ ਮਿਲਰ-ਕੇਨੈਡੀ ਕਵੀਂਸਲੈਂਡ ਤੋਂ 2016 ਦੀ ਮਿਸ ਵਰਲਡ ਪ੍ਰਚੀਯੋਗਤਾ 'ਚ ਹਿੱਸਾ ਲਿਆ ਸੀ।


Tags: Bollywood and TV CelebrityMahakali Death Sonika ChauhanGagan Kang Arjit Lavaniaਮਹਾਕਾਲੀ ਗਗਨ ਕੰਗਅਰਿਜੀਤ ਲਵਾਨੀਆਸੋਨਿਕਾ ਚੌਹਾਨ