FacebookTwitterg+Mail

'The Return Of Rebel 2' 'ਚ ਫਿਰ ਇਕੱਠੇ ਨਜ਼ਰ ਆਵੇਗੀ 'ਬਾਹੂਬਲੀ' ਦੀ ਜੋੜੀ (ਵੀਡੀਓ)

the return of rebel 2
03 June, 2017 12:44:40 PM

ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਬਾਹੂਬਲੀ 2' 'ਚ ਪ੍ਰਭਾਸ ਅਤੇ ਅਨੁਸ਼ਕਾ ਸ਼ੈੱਟੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਅਨੁਸ਼ਕਾ ਦੇਵਸੇਨਾ ਦੇ ਕਿਰਦਾਰ 'ਚ ਪਹਿਲੀ ਝਲਕ 'ਚ ਹੀ ਬਾਹੂਬਲੀ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ 'ਚ ਇਸ ਫਿਲਮ ਤੋਂ ਬਾਅਦ ਇਕ ਵਾਰ ਫਿਰ ਤੋਂ ਪ੍ਰਭਾਸ ਅਤੇ ਅਨੁਸ਼ਕਾ ਦੀ ਜੋੜੀ ਜਲਦੀ ਹੀ ਦੇਖਣ ਨੂੰ ਮਿਲੇਗੀ। ਇਸ ਫਿਲਮ 'ਚ ਅਨੁਸ਼ਕਾ ਦਾ ਇਕ ਵੱਖਰਾ ਅਵਤਾਰ ਦੇਖਣ ਨੂੰ ਮਿਲੇਗਾ। ਇਸ ਫਿਲਮ 'ਚ ਪ੍ਰਭਾਸ ਜੂੜਵਾ ਰੋਲ 'ਚ ਦਿਖਾਈ ਦੇਣਗੇ।


ਜ਼ਿਕਰਯੋਗ ਹੈ ਕਿ ਅਨੁਸ਼ਕਾ ਅਤੇ ਪ੍ਰਭਾਸ ਦੀ ਤੇਲਗੂ ਫਿਲਮ ਜਲਦ ਹੀ ਹਿੰਦੀ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਦਾ ਨਾਂ 'ਬਿਲਾ' ਹੈ ਜੋ 2009 'ਚ ਤੇਲਗੂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੇ ਤੇਲਗੂ ਵਰਜਨ ਸਿਨੇਮਾਘਰਾਂ 'ਚ ਕਾਫੀ ਸੁਪਰਹਿੱਟ ਰਹੀ ਸੀ। ਇਸ ਤੋਂ ਇਲਾਵਾ ਇਸ ਫਿਲਮ ਦੇ ਹਿੰਦੀ ਵਰਜਨ ਦਾ ਨਾਂ 'The Return Of Rebel 2 ' ਹੋਵੇਗਾ। ਇਸ ਫਿਲਮ 'ਚ ਹੰਸਿਕਾ 'ਚ ਮੋਟਵਾਨੀ ਦਿਖਾਈ ਦੇਵੇਗੀ।


Tags: Prabhas Anushka Shetty Trailer Baahubali 2 The Return Of Rebel 2 ਬਾਹੂਬਲੀ 2 ਪ੍ਰਭਾਸ