FacebookTwitterg+Mail

Watch Trailer: ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ, ਰਿਲੀਜ਼ ਹੋਇਆ 'ਬਾਹੂਬਲੀ 2' ਦਾ ਟ੍ਰੇਲਰ

16 March, 2017 10:41:55 AM
ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਆਉਣ ਵਾਲੀ ਫਿਲਮ 'ਬਾਹੁਬਲੀ 2' ਦੇ ਰਿਲੀਜ਼ ਹੋਣ ਦੀ ਉਡੀਕ ਸਾਰੇ ਲੋਕ ਬੜੀ ਉਤਸ਼ੁਕਤਾ ਨਾਲ ਕਰ ਰਹੇ ਹਨ। ਇਸ ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਹੋ ਚੁੱਕਾ ਹੈ। ਹੁਣ ਲੋਕਾਂ ਦੇ ਦਿਮਾਗ 'ਚ ਸਿਰਫ ਇੱਕ ਹੀ ਸਵਾਲ ਹੈ ਕਿ, ਕੀ ਇਸ ਟ੍ਰੇਲਰ ਨਾਲ ਸਾਡੇ ਸਵਾਲਾਂ ਦਾ ਜਵਾਬ ਮਿਲੇਗਾ ਕਿ ਆਖਿਰ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। ਇਸ ਟ੍ਰੇਲਰ ਦਾ ਸਭ ਤੋਂ ਜ਼ਿਆਦਾ ਬੇਸਬਰੀ ਨਾਲ ਇੰਤਜ਼ਾਰ ਇਸ ਲਈ ਹੋ ਰਿਹਾ ਹੈ ਕਿ ਸਾਲ 2015 ਤੋਂ ਲੋਕ ਸਿਰਫ ਇਸ ਸਵਾਲ ਦੇ ਜਵਾਬ 'ਚ ਹੈ ਕਿ ਆਖਿਰ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। 'ਬਾਹੂਬਲੀ : ਦਿ ਕਨਕਲੂਜਨ' 'ਚ ਤੁਸੀਂ ਦੇਖੋਗੇ ਕਿ ਬਾਹੂਬਲੀ ਉਚਾਈਆਂ ਤੱਕ ਕਿਵੇਂ ਪਹੁੰਚਦਾ ਹੈ ਅਤੇ ਕਿਵੇਂ ਆਪਣੇ ਵਫਾਦਾਰ ਕਟੱਪਾ ਨੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਇਸ ਫਿਲਮ ਦੇ ਨਿਰਮਾਤਾ ਟ੍ਰੇਲਰ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਨੂੰ ਇਸ ਦਾ ਮੋਸ਼ਨ ਪੋਸਟਰਸ ਅਤੇ ਟੀਜ਼ਰ ਦਿਖਾ ਚੁੱਕੇ ਹਨ ਅਤੇ ਹੁਣ ਫਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਲ ਹੀ 'ਚ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਫਿਲਮ ਨਾਲ ਜੁੜੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਟ ਫਿਲਮ ਦੇ ਕਿਰਦਾਰ ਬਾਹੂਬਲੀ ਨੂੰ ਦੇਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਲਾਈਮੈਕਸ ਲੀਕ ਨਾ ਹੋ ਸਕੇ ਇਸ ਲਈ ਨਿਰਦੇਸ਼ਕ ਰਾਜਾਮੌਲੀ ਨੇ 'ਬਾਹੂਬਲੀ : ਦਿ ਕਨਕਲੂਜਨ' ਦੇ ਇੱਕ-ਦੋ ਜਾਂ ਤਿੰਨ ਨਹੀਂ ਸਗੋਂ ਕੁਲ ਚਾਰ ਕਲਾਈਮੈਕਸ ਸ਼ੂਟ ਕੀਤੇ ਹਨ ਅਤੇ ਹੁਣ ਤੱਕ ਇਹ ਤਹਿ ਨਹੀਂ ਹੋਇਆ ਕਿ ਕਿਹੜਾ ਕਲਾਈਮੈਕਸ ਫਿਲਮ 'ਚ ਦਿਖਾਇਆ ਜਾਵੇਗਾ। ਇਸ ਫਿਲਮ ਦੀ ਪੂਰੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ।

Tags: PrabhasBaahubali 2 The ConclusionRana DaggubatiS S Rajamouliਐੱਸ ਐੱਸ ਰਾਜਾਮੌਲੀਬਾਹੂਬਲੀ 2