FacebookTwitterg+Mail

ਅਮਿਤਾਬ ਬੱਚਨ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਸ਼੍ਰੀਦੇਵੀ ਦੀ ਅਚਾਨਕ ਹੋਣ ਵਾਲੀ ਮੌਤ ਦਾ !

this artist had already realized the sudden death of sridevi
25 February, 2018 12:39:29 PM

ਮੁੰਬਈ — ਬਾਲੀਵੁੱਡ ਦਾ ਨਗੀਨਾ ਕਹੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਸ਼ਨੀਵਾਰ ਦੀ ਰਾਤ ਦੁਬਈ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਤਕਰੀਬਨ ਰਾਤ 11:00-11:30 ਵਜੇ ਦੇ ਵਿਚ ਦਿਹਾਂਤ ਹੋਇਆ। ਆਪਣੀਆਂ ਸ਼ਰਾਰਤੀ ਅਤੇ ਦਿਲ ਲੁੱਟਣ ਵਾਲੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਸ਼੍ਰੀਦੇਵੀ ਇਸ ਤਰ੍ਹਾਂ ਅਚਾਨਕ ਸਾਰਿਆਂ ਨੂੰ ਛੱਡ ਕੇ ਚਲੀ ਗਈ। ਇਸ ਗੱਲ ਦਾ ਯਕੀਨ ਕਰਨਾ ਸਾਰਿਆਂ ਲਈ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਦੀ ਅਚਾਨਕ ਹੋਈ ਇਸ ਮੌਤ ਕਾਰਨ ਬਾਲੀਵੁੱਡ ਦੇ ਸਾਰੇ ਸਟਾਰ ਨੇ ਦੁੱਖ ਜ਼ਾਹਰ ਕੀਤਾ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਟਵੀਟ ਸੁਰਖੀਆਂ 'ਚ ਆ ਰਿਹਾ ਹੈ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਨਾਲ ਪੂਰੇ ਫਿਲਮੀ ਜਗਤ ਵਿਚ ਸੋਗ ਦੀ ਲਹਿਰ ਹੈ। ਸ਼੍ਰੀਦੇਵੀ ਦੀ ਮੌਤ ਹਾਰਟ ਅਟੈਕ ਕਾਰਨ ਦੁਬਈ ਵਿਚ ਹੋਈ। ਉਥੇ ਉਹ ਇਕ ਪਰਿਵਾਰਕ ਫੰਕਸ਼ਨ ਵਿਚ ਹਿੱਸਾ ਲੈਣ ਲਈ ਗਈ ਹੋਈ ਸੀ। ਪਰ ਉਨ੍ਹਾਂ ਦੀ ਮੌਤ ਦੀ ਖਬਰ ਆਉਣ ਤੋਂ ਪਹਿਲਾਂ ਹੀ ਅਮਿਤਾਬ ਬੱਚਨ ਨੇ ਟਵੀਟ ਕੀਤਾ ਸੀ ਕਿ ਜਿਸ ਨਾਲ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਆਖਰੀ ਰਾਸਤਾ ਅਤੇ ਖੁਦਾ ਗਵਾਹ ਵਰਗੀਆਂ ਫਿਲਮਾਂ ਦੀ ਕੋਸਟਾਰ ਦੀ ਮੌਤ ਦਾ ਅੰਦਾਜ਼ਾ ਹੋ ਗਿਆ ਹੋਵੇ।

 


ਦਰਅਸਲ ਉਨ੍ਹਾਂ ਨੇ ਦੇਰ ਰਾਤ ਇਕੋ ਵਾਰੀ ਤਿੰਨ ਟਵੀਟ ਕੀਤੇ। ਪਹਿਲਾ ਟਵੀਟ ਉਨ੍ਹਾਂ ਨੇ ਦੇਰ ਰਾਤ ਇਕ ਵਜੇ ਕੀਤਾ, ਜਿਸ ਵਿਚ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਖਿਲਾਫ ਟੀ-20 ਮੈਚ ਜਿੱਤਣ 'ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਦੂਸਰਾ ਟਵੀਟ ਉਨ੍ਹਾਂ ਨੇ 1:13 ਮਿੰਟ 'ਤੇ ਕੀਤਾ ਜਿਸ ਵਿਚ ਉਨ੍ਹਾਂ ਨੇ ਇਕ ਕਿਤਾਬ ਰਿਲੀਜ਼ ਫੰਕਸ਼ਨ ਦੀ ਤਸਵੀਰ ਸ਼ੇਅਰ ਕੀਤੀ। ਬਿਗ ਬੀ ਨੇ ਰਾਤ ਦਾ ਆਪਣਾ ਆਖਰੀ ਟਵੀਟ ਦੋ ਮਿੰਟ ਬਾਅਦ ਹੀ ਯਾਨੀ 1:15 'ਤੇ ਕੀਤਾ। ਇਸ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਪਤਾ ਨਹੀਂ ਕਿਉਂ ਇਕ ਅਜੀਬ ਜਿਹੀ ਘਬਰਾਹਟ ਹੋ ਰਹੀ ਹੈ। ਇਸ ਟਵੀਟ ਦੇ ਤੁਰੰਤ ਬਾਅਦ ਹੀ ਸ਼੍ਰੀਦੇਵੀ ਦੇ ਦਿਹਾਂਤ ਦੀਆਂ ਖਬਰਾਂ ਮੀਡੀਆ 'ਚ ਆਉਣ ਲੱਗ ਪਈਆਂ।

ਅਮਿਤਾਬ ਬੱਚਨ ਨੇ ਇਸ ਖਬਰ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਕੁਝ ਘਬਰਾਹਟ ਹੋ ਰਹੀ ਹੈ ਅਤੇ ਇਸ ਦਾ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। ਹੋ ਸਕਦਾ ਹੈ ਕਿ ਬਿਗ ਬੀ ਨੂੰ ਸ਼੍ਰੀਦੇਵੀ ਦੀ ਮੌਤ ਦਾ ਦੁਖਦ ਸਮਾਚਾਰ ਉਨ੍ਹਾਂ ਦੇ ਪਰਿਵਾਰ ਵਿਚੋਂ ਕਿਸੇ ਮੈਂਬਰ ਨੇ ਦੇ ਦਿੱਤਾ ਹੋਵੇ।


Tags: Sridevi Amitabh Bachchan Heart Attackਸ਼੍ਰੀਦੇਵੀਅਮਿਤਾਬ ਬੱਚਨਹਾਰਟ ਅਟੈਕ

Edited By

Harinder Kaur

Harinder Kaur is News Editor at Jagbani.