FacebookTwitterg+Mail

ਕੈਟਰੀਨਾ ਤੋਂ ਬਾਅਦ ਬਾਲੀਵੁੱਡ ਦੀ ਇਸ ਅਭਿਨੇਤਰੀ ਨੇ ਕੀਤਾ ਫੇਸਬੁੱਕ ਡੈਬਿਊ (ਦੇਖੋ ਤਸਵੀਰਾਂ)

    1/12
25 October, 2016 04:51:25 PM
ਮੁੰਬਈ— ਆਖਿਰਕਾਰ ਕੈਟਰੀਨਾ ਕੈਫ ਤੋਂ ਬਾਅਦ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੇ ਵੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਡੈਬਿਊ ਕਰ ਲਿਆ ਹੈ। ਵਿਦਿਆ ਅਜੇ ਤਕ ਟਵਿਟਰ ਤੇ ਇੰਸਟਾਗ੍ਰਾਮ 'ਤੇ ਸਰਗਰਮ ਸੀ ਪਰ ਫੇਸਬੁੱਕ 'ਤੇ ਅਕਾਊਂਟ ਨਹੀਂ ਸੀ। ਦੱਸਣਯੋਗ ਹੈ ਕਿ ਵਿਦਿਆ ਦੀ ਫਿਲਮ 'ਕਹਾਣੀ 2 : ਦੁਰਗਾ ਰਾਣੀ ਸਿੰਘ' 2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਮੰਗਲਵਾਰ ਨੂੰ ਫਿਲਮ ਦਾ ਟਰੇਲਰ ਵੀ ਲਾਂਚ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆ ਨੇ ਫੇਸਬੁੱਕ 'ਤੇ ਵੀ ਆਪਣੀ ਸ਼ੁਰੂਆਤ ਕੀਤੀ ਹੈ।
ਵਿਦਿਆ ਨੇ ਕਿਹਾ, 'ਫੇਸਬੁੱਕ 'ਤੇ ਹੋਣਾ ਰੋਮਾਂਚਕ ਹੈ। ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਮੈਂ ਉਨ੍ਹਾਂ ਦੇ ਨਾਲ ਗੱਲਬਾਤ ਲਈ ਤਿਆਰ ਹਾਂ।' 'ਕਹਾਣੀ 2 : ਦੁਰਗਾ ਰਾਣੀ ਸਿੰਘ' 2012 'ਚ ਰਿਲੀਜ਼ ਹੋਈ ਫਿਲਮ 'ਕਹਾਣੀ' ਦਾ ਸੀਕੁਅਲ ਹੈ। ਇਸ ਨੂੰ ਸੁਜੋਏ ਘੋਸ਼ ਨੇ ਡਾਇਰੈਕਟ ਕੀਤਾ ਸੀ। ਸੀਕੁਅਲ 'ਚ ਵਿਦਿਆ ਬਾਲਨ ਨਾਲ ਅਰਜੁਨ ਰਾਮਪਾਲ ਨਜ਼ਰ ਆਉਣਗੇ।

Tags: ਕੈਟਰੀਨਾ ਕੈਫ ਵਿਦਿਆ ਬਾਲਨ ਫੇਸਬੁੱਕ Katrina Kaif Vidya Balan Facebook