FacebookTwitterg+Mail

ਮੁੜ ਫਿਲਮੀ ਪਰਦੇ 'ਤੇ 'ਲਵ ਪੰਜਾਬ' ਦੀ ਮਸ਼ਹੂਰ ਜੋੜੀ ਆਵੇਗੀ ਨਜ਼ਰ

this famous jodi back to rock you again
28 August, 2016 03:19:57 PM
ਜਲੰਧਰ— ਅਦਾਕਾਰ ਹਰੀਸ਼ ਵਰਮਾ ਜੋ ਹਾਲ ਹੀ 'ਚ ਗਾਇਕ ਵੀ ਬਣੇ ਹਨ, ਜਲਦ ਇਕ ਕਾਮੇਡੀ ਪੰਜਾਬੀ ਫਿਲਮ 'ਚ ਨਜ਼ਰ ਆਉਣਗੇ। ਫਿਲਮ ਦਾ ਨਾਮ 'ਬਿੱਟੂ ਦੀ ਕ੍ਰੇਜ਼ੀ ਫੈਮਿਲੀ' ਹੈ, ਜਿਸ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁਕੀ ਹੈ। ਦਿਲਚਸਪ ਗੱਲ ਇਹ ਹੈ ਕਿ ਫਿਲਮ 'ਚ ਹਰੀਸ਼ ਦੇ ਪਿਤਾ ਦਾ ਕਿਰਦਾਰ ਯੋਗਰਾਜ ਸਿੰਘ ਨਿਭਾਅ ਰਹੇ ਹਨ ਤੇ ਮਾਤਾ ਨਿਰਮਲ ਰਿਸ਼ੀ ਬਣੀ ਹੈ।
ਜੀ ਹਾਂ, ਫਿਲਮ 'ਲਵ ਪੰਜਾਬ' ਦੀ ਮਸ਼ਹੂਰ ਜੋੜੀ ਮੁੜ ਤੋਂ ਪਰਦੇ 'ਤੇ ਨਜ਼ਰ ਆਏਗੀ। ਯੋਗਰਾਜ ਤੇ ਨਿਰਮਲ ਦੀ ਕੈਮਿਸਟਰੀ ਬੇਹੱਦ ਪਸੰਦ ਕੀਤੀ ਗਈ ਸੀ ਤੇ ਉਮੀਦ ਹੈ ਕਿ ਫਿਰ ਤੋਂ ਉਹੀ ਕਮਾਲ ਹੋਏਗਾ। ਹਰੀਸ਼ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਵੱਖਰੀ ਤੇ ਨਵੀਂ ਹੈ। ਉਹ ਫਿਲਮ 'ਚ ਬਿੱਟੂ ਨਾਂ ਦੇ ਲੜਕੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਸ ਦੀ ਫੈਮਿਲੀ ਥੋੜ੍ਹੀ ਕ੍ਰੇਜ਼ੀ ਹੈ। ਹਰੀਸ਼ ਦੀ ਪਿਛਲੀ ਰਿਲੀਜ਼ ਫਿਲਮ 'ਵਾਪਸੀ' ਸੀ।

Tags: ਹਰੀਸ਼ ਵਰਮਾ ਯੋਗਰਾਜ ਸਿੰਘ ਨਿਰਮਲ ਰਿਸ਼ੀ Harish Verma Yograj Singh Nirmal Rishi