FacebookTwitterg+Mail

Pics: ਸੈਕਸੀਐਸਟ ਵੁਮੈਨ ਦੀ ਦੌੜ 'ਚ ਇਸ ਟੀ. ਵੀ. ਅਭਿਨੇਤਰੀ ਨੇ ਦਿੱਤੀ ਦੀਪਿਕਾ ਪਾਦੁਕੋਣ ਨੂੰ ਮਾਤ

this tv actress beats deepika padukone to become sexiest woman of asia
07 December, 2017 02:52:18 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਏਸ਼ੀਆ ਦੀ ਸਭ ਤੋਂ ਸੈਕਸੀ ਮਹਿਲਾ ਬਣ ਗਈ ਹੈ। ਲੰਡਨ ਦੀ ਵੀਕਲੀ ਮੈਗਜ਼ੀਨ ਈਸਟਰਨ ਆਈ ਵਲੋਂ ਕਰਵਾਈ ਗਈ '50 ਸੈਕਸੀਐਸਟ ਏਸ਼ੀਅਨ ਵੁਮੈਨ' ਚੋਣ 'ਚ ਪ੍ਰਿਅੰਕਾ ਟੌਪ 'ਤੇ ਹੈ, ਜਦਕਿ ਦੂਜੇ ਨੰਬਰ 'ਤੇ ਟੀ. ਵੀ. ਅਭਿਨੇਤਰੀ ਨਿਆ ਸ਼ਰਮਾ ਨੇ ਆਪਣਾ ਕਬਜ਼ਾ ਬਣਾਇਆ ਹੈ।
Punjabi Bollywood Tadka
ਲਿਸਟ 'ਚ ਤੀਜਾ ਨੰਬਰ ਦੀਪਿਕਾ ਪਾਦੁਕੋਣ ਦਾ ਹੈ, ਯਾਨੀ ਨਿਆ ਨੇ ਦੀਪਿਕਾ ਪਾਦੁਕੋਣ ਨੂੰ ਹਰਾ ਕੇ ਸੈਕਸੀਐਸਟ ਵੁਮੈਨ ਦਾ ਖਿਤਾਬ ਆਪਣੇ ਨਾਂ ਕੀਤਾ ਹੈ।
Punjabi Bollywood Tadka
27 ਸਾਲਾ ਨਿਆ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਦੇ ਸ਼ੋਅ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਰਾਹੀਂ ਕੀਤੀ ਸੀ। ਇਸ ਤੋਂ ਬਾਅਦ ਨਿਆ ਜ਼ੀ ਟੀ. ਵੀ. ਦੇ ਪ੍ਰਸਿੱਧ ਪ੍ਰੋਗਰਾਮ 'ਜਮਾਈ ਰਾਜਾ' 'ਚ ਦਿਖੀ ਸੀ। ਨਿਆ 'ਖਤਰੋਂ ਕੇ ਖਿਲਾੜੀ 8' ਤੋਂ ਇਲਾਵਾ ਵੈੱਬ ਸੀਰੀਜ਼ 'ਟਵਿਸਟਿਡ' 'ਚ ਨਜ਼ਰ ਆ ਚੁੱਕੀ ਹੈ।
Punjabi Bollywood Tadka
ਨਿਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸਿੱਧ ਹੈ। ਉਸ ਦੇ ਇੰਸਟਾਗ੍ਰਾਮ 'ਤੇ 1.5 ਮਿਲੀਅਨ ਫਾਲੋਅਰਜ਼ ਹਨ। ਟਵਿਟਰ 'ਤੇ ਉਸ ਨੂੰ 1.4 ਲੱਖ ਯੂਜ਼ਰਸ ਫਾਲੋਅ ਕਰਦੇ ਹਨ।
Punjabi Bollywood Tadka
ਨਿਆ ਅਕਸਰ ਆਪਣੇ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਟੀ. ਵੀ. 'ਤੇ ਸਿੰਪਲ ਲੁੱਕ 'ਚ ਨਜ਼ਰ ਆਉਣ ਵਾਲੀ ਨਿਆ ਸ਼ਰਮਾ ਆਪਣੀ ਗਲੈਮਰੈੱਸ ਲਾਈਫ ਕਾਰਨ ਵੀ ਮਸ਼ਹੂਰ ਹੈ।
Punjabi Bollywood Tadka
ਪ੍ਰਿਅੰਕਾ ਚੋਪੜਾ ਤੋਂ ਬਾਅਦ ਦੂਜੀ ਸੈਕਸੀਐਸਟ ਵੁਮੈਨ ਦਾ ਖਿਤਾਬ ਪਾਉਣ ਵਾਲੀ ਨਿਆ ਨੇ ਕਿਹਾ ਹੈ ਕਿ ਹੁਣ ਉਹ ਪ੍ਰਿਅੰਕਾ ਵਰਗੀ ਉਚਾਈ ਤਕ ਪਹੁੰਚਣ ਦੀ ਹਿੰਮਤ ਕਰ ਸਕਦੀ ਹੈ।
Punjabi Bollywood Tadka
ਇਸ ਲਿਸਟ 'ਚ ਦੀਪਿਕਾ ਪਾਦੁਕੋਣ ਤੀਜੇ ਸਥਾਨ, ਆਲੀਆ ਭੱਟ ਚੌਥੇ ਸਥਾਨ ਤੇ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਪੰਜਵੇਂ ਸਥਾਨ 'ਤੇ ਹੈ। ਉਥੇ ਇਸੇ ਲਿਸਟ 'ਚ ਕੈਟਰੀਨਾ ਕੈਫ ਦਾ ਸਥਾਨ ਸੱਤਵਾਂ ਤੇ ਸ਼ਰਧਾ ਕਪੂਰ ਦਾ ਸਥਾਨ ਅੱਠਵਾਂ ਹੈ।​​​​​​​​​​​​​​​​​​​​​
Punjabi Bollywood Tadka


Tags: Nia Sharma Deepika Padukone Priyanka Chopra Sexiest Woman Instagram Padmavati