FacebookTwitterg+Mail

ਬਾਲੀਵੁੱਡ 2016 : ਕਰੀਨਾ ਬਣੀ ਮਾਂ ਤੇ ਸ਼ਾਹਿਦ ਪਿਤਾ, ਸਾਲ 2016 'ਚ ਮਾਤਾ-ਪਿਤਾ ਬਣੇ ਇਹ ਸੈਲੇਬ੍ਰਿਟੀ ਕੱਪਲਜ਼ (ਦੇਖੋ ਤਸਵੀਰਾਂ)

    16/16
25 December, 2016 11:26:10 AM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਪਤਨੀ ਕਰੀਨਾ ਕਪੂਰ ਨੇ ਬੀਤੇ ਮੰਗਲਵਾਰ ਨੂੰ ਬੇਬੀ ਬੁਆਏ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਤੈਮੂਰ ਅਲੀ ਖਾਨ ਪਟੌਦੀ ਰੱਖਿਆ ਹੈ। ਉਂਝ ਸਾਲ 2016 'ਚ ਕਈ ਸੈਲੀਬ੍ਰਿਟੀਜ਼ ਦੇ ਘਰ ਨੰਨ੍ਹੇ ਮਹਿਮਾਨ ਆਏ ਹਨ। ਜਦੋਂਕਿ ਇਸ 'ਚ ਕੁਝ ਪਹਿਲੀ ਵਾਰ ਅਤੇ ਕੁਝ ਦੂਜੀ ਜਾਂ ਤੀਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਸਾਲ ਜਿਹੜੇ ਸੈਲੀਬ੍ਰਿਟੀਜ਼ ਮਾਤਾ-ਪਿਤਾ ਬਣੇ ਹਨ, ਉਨ੍ਹਾਂ ਦੇ ਨਾਂ....!

ਸ਼ਾਹਿਦ ਕਪੂਰ-ਮੀਰਾ ਰਾਜਪੂਤ
ਮੀਰਾ ਰਾਜਪੂਤ ਨੇ 26 ਅਗਸਤ 2016 ਨੂੰ ਬੇਬੀ ਗਰਲ ਨੂੰ ਜਨਮ ਦਿੱਤਾ।ਸ਼ਾਹਿਦ ਅਤੇ ਮੀਰਾ ਨੇ ਆਪਣੀ ਬੇਟੀ ਦਾ ਨਾਂ ਮੀਸ਼ਾ ਰੱਖਿਆ ਹੈ।
ਸ਼ਵੇਤਾ ਤਿਵਾਰੀ-ਅਭਿਨਵ ਕੋਹਲੀ
ਸ਼ਵੇਤਾ ਨੇ 7 ਨਵੰਬਰ 2016 ਨੂੰ ਬੇਬੀ ਬੁਆਏ ਨੂੰ ਜਨਮ ਦਿੱਤਾ। ਪਹਿਲਾਂ ਤੋਂ ਸ਼ਵੇਤਾ ਦੀ (ਪਹਿਲੇ ਪਤੀ ਰਾਜਾ ਚੌਧਰੀ ਤੋਂ) 16 ਦੀ ਬੇਟੀ ਹੈ, ਜਿਸ ਦਾ ਨਾਂ ਪਲਕ ਹੈ।
ਮਾਨਸੀ ਪਾਰੇਖ- ਪਾਰਥਿਵ ਗੋਹਿਲ
ਮਾਨਸੀ ਨੇ 28 ਨਵੰਬਰ 2016 ਨੂੰ ਬੇਟੀ ਨੂੰ ਜਨਮ ਦਿੱਤਾ। ਮਾਨਸੀ ਟੀ. ਵੀ. ਅਭਿਨੇਤਰੀ ਹੈ ਅਤੇ ਉਸ ਨੂੰ ਖਾਸ ਕਰ ਕੇ 'ਸੁਮਿਤ ਸੰਭਾਲ ਲੇਗਾ' 'ਚ ਮਾਇਆ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ।
ਫਵਾਦ ਖਾਨ-ਸਦਫ ਖਾਨ
ਅਕਤੂਬਰ 2016 'ਚ ਫਵਾਦ ਖਾਨ ਦੀ ਪਤਨੀ ਸਦਫ ਨੇ ਬੇਟੀ ਨੂੰ ਜਨਮ ਦਿੱਤਾ। ਪਾਕਿਸਤਾਨੀ ਐਕਟਰ ਫਵਾਦ ਖਾਨ ਪਹਿਲਾਂ ਤੋਂ ਇਕ ਬੇਟੇ ਦਾ ਪਿਤਾ ਹੈ, ਜਿਸ ਦਾ ਨਾਂ ਅਯਾਨ ਖਾਨ ਹੈ।
ਗੀਤਾ ਬਸਰਾ-ਹਰਭਜਨ ਸਿੰਘ
ਗੀਤਾ ਬਸਰਾ ਨੇ 27 ਜੁਲਾਈ 2016 ਨੂੰ ਬੇਬੀ ਗਰਲ ਨੂੰ ਜਨਮ ਦਿੱਤਾ। ਬੇਟੀ ਦਾ ਨਾਂ ਹਿਨਾਯਾ ਹੀਰ ਪਲਾਹਾ ਰੱਖਿਆ ਹੈ। ਇਸ ਤੋਂ ਕਰੀਬ 8 ਮਹੀਨੇ ਪਹਿਲਾਂ 29 ਅਕਤੂਬਰ 2015 ਨੂੰ ਉਨ੍ਹਾਂ ਨੇ ਕ੍ਰਿਕਟਰ ਹਰਭਜਨ ਸਿੰਘ ਨਾਲ ਵਿਆਹ ਕਰਵਾਇਆ ਸੀ।
ਤੁਸ਼ਾਰ ਕਪੂਰ
ਜੂਨ 2016 'ਚ ਤੁਸ਼ਾਰ ਇਕ ਬੇਟੇ ਦਾ ਪਿਤਾ ਬਣਿਆ। 40 ਸਾਲ ਦੇ ਤੁਸ਼ਾਰ ਨੇ ਵਿਆਹ ਨਹੀਂ ਕਰਵਾਇਆ ਸਗੋਂ ਸੇਰੋਗੇਸੀ ਦੀ ਮਦਦ ਨਾਲ ਉਹ ਪਿਤਾ ਬਣਿਆ ਹੈ। ਬੇਟੇ ਦਾ ਨਾਂ ਉਨ੍ਹਾਂ ਨੇ ਲਕਸ਼ ਰੱਖਿਆ ਹੈ।
ਅਲੁ ਅਰਜੁਨ-ਸਨੇਹਾ ਰੈੱਡੀ
21 ਅਕਤੂਬਰ 2016 ਨੂੰ ਅਲੁ ਦੀ ਪਤਨੀ ਸਨੇਹਾ ਨੇ ਬੇਟੀ ਨੂੰ ਜਨਮ ਦਿੱਤਾ। ਦੱਖਣ ਭਾਰਤ ਫਿਲਮਾਂ ਦੇ ਸਟਾਰ ਅਲੁ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਅਲੁ ਅਯਾਨ ਹੈ।
ਸ਼ਵੇਤਾ ਸਾਲਵੇ-ਹਰਮੀਤ ਸੇਠੀ
ਸ਼ਵੇਤਾ ਨੇ 10 ਅਗਸਤ 2016 ਨੂੰ ਬੇਟੀ ਨੂੰ ਜਨਮ ਦਿੱਤਾ। ਸ਼ਵੇਤਾ ਨੂੰ ਸਾਲ 2011 'ਚ 'ਦਿਲ ਤੋਂ ਬੱਚਾ ਹੈ ਜੀ' ਅਤੇ ਲੰਕਾ' 'ਚ ਆਈਟਮ ਨੰਬਰ ਕਰਦੀ ਨਜ਼ਰ ਆ ਚੁੱਕੀ ਹੈ।
ਜੇਨੇਲੀਆ ਡਿਸੂਜਾ-ਰਿਤੇਸ਼ ਦੇਸ਼ਮੁੱਖ
ਜੇਨੇਲੀਆ ਨੇ 1 ਜੂਨ 2016 ਨੂੰ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਨ੍ਹਾਂ ਨੇ ਰਾਹਿਲ ਰੱਖਿਆ ਹੈ। ਜੇਨੇਲੀਆ ਅਤੇ ਰਿਤੇਸ਼ ਪਹਿਲਾਂ ਵੀ ਇਕ ਬੇਟਾ ਰਿਯਾਨ ਦੇ ਮਾਤਾ-ਪਿਤਾ ਬਣ ਚੁੱਕੇ ਹਨ।
ਪ੍ਰਕਾਸ਼ ਰਾਜ-ਪੋਨੀ ਵਰਮਾ
3 ਫਰਵਰੀ 2016 ਨੂੰ 'ਵਾਂਟਿਡ', 'ਸਿੰਘਮ' ਅਤੇ 'ਦਬੰਗ 2' ਵਰਗੀਆਂ ਫਿਲਮਾਂ ਦੇ ਵਿਲੇਨ ਪ੍ਰਕਾਸ਼ ਰਾਜ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ। ਪਹਿਲੀ ਪਤਨੀ ਲਲਿਤਾ ਕੁਮਾਰੀ ਤੋਂ ਪ੍ਰਕਾਸ਼ ਦੀਅੰ ਦੋ ਬੇਟੀਆਂ ਹਨ।
ਅਰਪਿਤਾ ਖਾਨ-ਆਯੁਸ਼ ਸ਼ਰਮਾ
ਸਲਮਾਨ ਖਾਨ ਦੀ ਭੈਣ ਅਰਪਿਤਾ ਨੇ 30 ਮਾਰਚ 2016 ਨੂੰ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਆਹਿਲ ਰੱਖਿਆ ਹੈ। ਨਵੰਬਰ 2014 'ਚ ਉਨ੍ਹਾਂ ਨੇ ਦਿੱਲੀ ਦੇ ਬੈਸਟ ਆਯੁਸ਼ ਸ਼ਰਮਾ ਨਾਲ ਵਿਆਹ ਕਰਵਾਇਆ ਸੀ।
ਨਿਖਿਲ ਦਿਵੇਦੀ-ਗੌਰੀ ਪੰਡਿਤ
'ਤਮੰਚੇ' ਵਰਗੀਆਂ ਫਿਲਮਾਂ ਦੇ ਐਕਟਰ ਨਿਖਿਲ ਦਿਵੇਦੀ ਦੀ ਪਤਨੀ ਗੌਰੀ ਨੇ 15 ਜਨਵਰੀ 2016 ਨੂੰ ਬੇਟੇ ਨੂੰ ਜਨਮ ਦਿੱਤਾ। ਇਹ ਨਿਖਿਲ ਤੇ ਗੌਰੀ ਦੀ ਪਹਿਲੀ ਸੰਤਾਨ ਹੈ।
ਆਮਰਪਾਲੀ ਗੁਪਤਾ-ਯਸ਼ ਸਿਨਹਾ
'ਕਬੂਲ ਹੈ' 'ਚ ਤਨਵੀਰ ਦੇ ਨਾਂ ਨਾਲ ਮਸ਼ਹੂਰ ਹੋਈ ਆਮਰਪਾਲੀ ਗੁਪਤਾ ਨੇ ਮਾਰਚ 2016 'ਚ ਬੇਟੇ ਨੂੰ ਜਨਮ ਦਿੱਤਾ। 23 ਨਵੰਬਰ 2012 ਨੂੰ ਉਨ੍ਹਾਂ ਨੇ 'ਤੀਨ ਬਹੂਰਾਣੀਆਂ' 'ਚ ਆਪਣੇ ਸਾਬਕਾ ਰਹਿ ਚੁੱਕੇ ਯਸ਼ ਸਿਨਹਾ ਨਾਲ ਵਿਆਹ ਕਰਵਾ ਲਿਆ ਸੀ।
ਸ਼ਬੀਰ ਆਹਲੂਵਾਲੀਆ-ਕਾਂਚੀ ਕੌਲ
'ਕੁਮਕੁਮ ਭਾਗਅ' ਦੇ ਮੁੱਖ ਐਕਟਰ ਸ਼ਬੀਰ ਦੀ ਪਤਨੀ ਕਾਂਚੀ ਨੇ 18 ਫਰਵਰੀ ਨੂੰ ਬੇਟੇ ਇਵਾਰ ਆਹਲੂਵਾਲੀਆ ਨੂੰ ਜਨਮ ਦਿੱਤਾ ਸੀ। ਸ਼ਬੀਰ ਅਤੇ ਕਾਂਚੀ ਪਹਿਲਾਂ ਵੀ ਇਕ ਬੇਟੇ ਅਜੈ ਦੇ ਮਾਤਾ-ਪਿਤਾ ਬਣ ਚੁੱਕੇ ਹਨ।
ਰਾਗੇਸ਼ਵਰੀ ਲੂੰਬਾ-ਸੁਦਾਂਸ਼ੂ ਸਵਰੂਪ
ਮਸ਼ਹੂਰ ਗਾਇਕਾ, ਮਾਡਲ ਅਤੇ ਅਭਿਨੇਤਰੀ ਰਾਗੇਸ਼ਵਰੀ ਨੇ 11 ਫਰਵਰੀ 2016 ਨੂੰ ਬੇਟੀ ਨੂੰ ਜਨਮ ਦਿੱਤਾ।

Tags: ਬਾਲੀਵੁੱਡ 2016ਸੈਫ ਅਲੀ ਖਾਨ ਕਰੀਨਾ ਕਪੂਰਬੇਬੀ ਬੁਆਏਸ਼ਾਹਿਦ ਕਪੂਰਮੀਰਾ ਰਾਜਪੂਤBollywood 2016Saif Ali Khan Kareena Kapoor baby boy Shahid Kapoor Mira Rajput