FacebookTwitterg+Mail

ਮੌਲਾਨਾ ਰੂਮੀ 'ਤੇ ਬਣਨ ਵਾਲੀ ਫਿਲਮ 'ਚ ਡਿਕ੍ਰੈਪਿਓ ਨੂੰ ਭੂਮਿਕਾ ਨਾ ਦੇਣ ਲਈ ਪਟੀਸ਼ਨ 'ਤੇ ਹਜ਼ਾਰਾਂ ਨੇ ਕੀਤੇ ਹਸਤਾਖਰ

thousands sign leonardo dicaprio race petition
01 July, 2016 07:38:13 AM

ਲਾਸ ਏਂਜਲਸ : ਫਾਰਸੀ ਕਵੀ ਮੌਲਾਨਾ ਰੂਮੀ 'ਤੇ ਆਧਾਰਿਤ ਫਿਲਮ 'ਚ ਅਦਾਕਾਰ ਲਿਓਨਾਰਦੋ ਡਿਕ੍ਰੈਪਿਓ ਨੂੰ ਨਾਇਕ ਦੀ ਭੂਮਿਕਾ ਨਾ ਦੇਣ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਹਜ਼ਾਰਾਂ ਲੋਕਾਂ ਨੇ ਹਸਤਾਖਰ ਕੀਤੇ ਹਨ। ਰੂਮੀ ਦੀ ਭੂਮਿਕਾ ਲਈ ਡਿਕ੍ਰੈਪਿਓ ਦੀ ਚੋਣ ਤੋਂ ਨਾਰਾਜ਼ ਹਜ਼ਾਰਾਂ ਲੋਕਾਂ ਦੀ ਮੰਗ ਹੈ ਕਿ ਫਿਲਮ ਨਿਰਮਾਤਾ ਡਿਕ੍ਰੈਪਿਓ ਨੂੰ ਛੱਡ ਕੇ ਇਸ ਭੂਮਿਕਾ ਲਈ ਕਿਸੇ ਮੱਧ ਪੂਰਬ ਦੇ ਅਦਾਕਾਰ ਨੂੰ ਭੂਮਿਕਾ ਦੇਣ। ਇਸ ਸਮੇਂ 41 ਸਾਲਾ ਅਦਾਕਾਰ ਦਾ ਨਾਂ ਇਸ ਫਿਲਮ ਦੀ ਮੁੱਖ ਭੂਮਿਕਾ ਲਈ ਚਰਚਾ ਵਿਚ ਹੈ, ਜਦੋਂਕਿ ਅਦਾਕਾਰ ਰਾਬਰਟ ਡਾਊਨੀ ਜੂਨੀਅਰ ਦਾ ਨਾਂ ਇਸ ਫਿਲਮ ਦੇ ਦੂਜੇ ਮੁੱਖ ਅਦਾਕਾਰ ਦੇ ਰੂਪ ਵਿਚ ਚਰਚਾ 'ਚ ਹੈ।


Tags: ਰੂਮੀਡਿਕ੍ਰੈਪਿਓਪਟੀਸ਼ਨRumi biopicdicapriopetition