FacebookTwitterg+Mail

ਪ੍ਰਮੋਸ਼ਨ 'ਚ ਜੁੱਟੀ 'ਠੱਗ ਲਾਈਫ' ਦੀ ਪੂਰੀ ਸਟਾਰ ਕਾਸਟ

thug life
17 July, 2017 12:01:54 PM

ਜਲੰਧਰ— 21 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਮਲ 'ਠੱਗ ਲਾਈਫ' ਦੀ ਟੀਮ ਤੁਹਾਡੇ ਸ਼ਹਿਰ ਵੀ ਆ ਸਕਦੀ ਹੈ। ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦੀ ਟੀਮ ਫਿਲਮ ਦੇ ਪ੍ਰਚਾਰ ਲਈ ਅੱਜ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਾਵੇਗੀ। ਸੋਮਵਾਰ ਨੂੰ ਸੁਮੱਚੀ ਸਟਾਰ ਕਾਸਟ ਪਹਿਲਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਧਾ ਟੇਕਣ ਜਾਵੇਗੀ। ਜ਼ਿਕਰਯੋਗ ਹੈ ਕਿ 'ਤੇਗ ਪ੍ਰੋਡਕਸ਼ਨ' ਦੇ ਬੈਨਰ ਹੇਠ ਨਿਰਮਾਚਾ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਦੀ ਇਸ ਫਿਲਮ 'ਚ ਹਰੀਸ਼ ਵਰਮਾ ਉਰਫ ਜੱਟ ਟਿੰਕਾ, ਪੰਜਾਬੀ ਗਾਇਕ ਜੱਸ ਬਾਜਵਾ ਅਤੇ ਉੱਘੇ ਕਾਮੇਡੀਅਨ ਰਾਜੀਵ ਠਾਕੁਰ ਨਾਲ ਇਹਾਨਾ ਢਿੱਲੋਂ ਮੁੱਖ ਭੂਮਿਕਾ 'ਚ ਹੈ। ਉਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਣ, ਹਰਦੀਪ ਗਿੱਲ, ਹੌਬੀ ਧਾਲੀਵਾਲ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। 
ਕਰਮਜੀਤ ਅਨਮੋਲ ਨੇ ਦੱਸਿਆ ਕਿ ਨਿਰਦੇਸ਼ਕ ਮੁਕੇਸ਼ ਵੋਹਰਾ ਦੀ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਜਿਸ ਤਰੀਕੇ ਨਾਲ ਫਿਲਮ ਦੇ ਟ੍ਰੇਲਰ ਤੇ ਮਿਊਜ਼ਿਕ ਨੂੰ ਦਰਸ਼ਕਾਂ ਦਾ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਲਗ ਰਿਹਾ ਹੈ ਕਿ ਇਹ ਫਿਲਮ ਇਸ ਸਾਲ ਦੀਆਂ ਸਭ ਤੋਂ ਹਿੱਟ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋਵੇਗੀ। ਫਿਲਮ 'ਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਮਿਲੇਗਾ, ਭਾਵ ਇਹ ਫਿਲਮ ਹਸਾਉਂਦੀ ਵੀ ਹੈ, ਰੁਲਾਉਂਦੀ ਵੀ ਹੈ ਤੇ ਖੂਬ ਮਨੋਰੰਜਨ ਕਰਦੀ ਹੋਈ ਇਕ ਸਾਰਥਿਕ ਸੁਨੇਹਾ ਵੀ ਦਿੰਦੀ ਹੈ । ਕਰਮਜੀਤ ਅਨਮੋਲ ਮੁਤਾਬਕ ਅਸਲ ਫਿਲਮ ਉਹੀ ਹੁੰਦੀ ਹੈ ਜੋ ਮਨੋਰੰਜਨ ਦੇ ਨਾਲ-ਨਾਲ ਦਰਸ਼ਕਾਂ ਨੂੰ ਇਕ ਸੁਨੇਹਾ ਵੀ ਦੇਵੇ ।


Tags: Pollywood Celebrity Punjabi MovieThug Life Harish VermaJass Bajwa Rajiv Thakur Ihana Dhillonਠੱਗ ਲਾਈਫਮੁਕੇਸ਼ ਵੋਹਰਾਰਾਜੀਵ ਠਾਕੁਰ