FacebookTwitterg+Mail

'ਹਾਲੇ ਤਾਂ ਮੈਂ ਸਟਾਰਟ ਕੀਤਾ ਹੈ...' : ਟਾਈਗਰ

tiger says that my career has to be started
20 August, 2016 08:23:29 AM

ਚੰਡੀਗੜ੍ਹ— ਬਾਲੀਵੁੱਡ ਅਦਾਕਾਰ ਟਾਈਗਰ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਜਦੋਂ ਉਸ ਨੇ ਫਿਲਮਾਂ 'ਚ ਕਦਮ ਰੱਖਿਆ ਸੀ ਤਾਂ ਕੁਝ ਲੋਕਾਂ ਦੇ ਰਵੱਈਏ ਤੋਂ ਨਿਰਾਸ਼ਾ ਹੁੰਦੀ ਸੀ ਅਤੇ ਸੋਚਦਾ ਸੀ ਕਿ ਪਾਪਾ ਨੂੰ ਲੋਕ ਛੂਹਣ ਤੱਕ ਲਈ ਤਰਸਦੇ ਸਨ ਅਤੇ ਮੈਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਪਰ ਮੇਰਾ ਹੌਸਲਾ ਹਮੇਸ਼ਾ ਮਜ਼ਬੂਤ ਬਣਿਆ ਰਿਹਾ। ਹੁਣ ਸਭ ਠੀਕ ਹੈ।''
ਜਾਣਕਾਰੀ ਅਨੁਸਾਰ ਟਾਈਗਰ ਦੀ ਪਿੱਛੇ ਜਿਹੇ ਰਿਲੀਜ਼ ਹੋਈ ਫਿਲਮ 'ਬਾਗੀ' ਲੋਕਾਂ ਨੇ ਖੂਬ ਪਸੰਦ ਕੀਤੀ। ਇਸ ਫਿਲਮ ਵਿਚ ਐਕਸ਼ਨ ਹੀਰੋ ਅਤੇ ਮਾਰਸ਼ਲ ਆਰਟ ਮਾਹਿਰ ਦੀ ਭੂਮਿਕਾ ਵਿਚ ਉਨ੍ਹਾਂ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਫਿਲਮ 'ਚ ਉਨ੍ਹਾਂ ਦਾ ਇਕ ਡਾਇਲਾਗ ਵੀ ਖੂਬ ਚੱਲਿਆ, ਜਿਸ ਵਿਚ ਉਹ ਕਹਿੰਦੇ ਹਨ ਕਿ 'ਇਤਨੀ ਜਲਦੀ ਕਿਆ ਹੈ, ਅਭੀ ਤੋ ਮੈਨੇ ਸਟਾਰਟ ਕੀਆ ਹੈ'। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਰੀਅਰ ਦੇ ਹਿਸਾਬ ਨਾਲ ਇਹ ਡਾਇਲਾਗ ਉਨ੍ਹਾਂ 'ਤੇ ਫਿਟ ਬੈਠਦਾ ਹੈ। ਟਾਈਗਰ ਨੇ ਕਿਹਾ ਕਿ ਉਹ ਆਪਣੇ ਕੰਮ ਨੂੰ ਨਿਖਾਰਨ ਵਿਚ ਕੋਈ ਕਸਰ ਨਹੀਂ ਛੱਡਣਗੇ।


Tags: ਟਾਈਗਰਕੈਰੀਅਰਸ਼ੁਰੂtigercareerstarted