FacebookTwitterg+Mail

'ਸਟੂਡੈਂਟ...' ਦੇ ਸੈੱਟ 'ਤੇ ਰੋਮਾਂਸ ਨਹੀਂ ਐਕਸ਼ਨ ਕਰਦੇ ਦਿਖੇ ਟਾਈਗਰ (ਵੀਡੀਓ)

tiger shroff
16 April, 2018 06:41:52 PM

ਮੁੰਬਈ (ਬਿਊਰੋ)— 'ਬਾਗੀ 2' ਦੀ ਸਫਲਤਾ ਤੋਂ ਬਾਅਦ ਹੁਣ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਦੀ ਸ਼ੂਟਿੰਗ 'ਚ ਬਿਜ਼ੀ ਹੋ ਚੁੱਕੇ ਹਨ। ਫਿਲਮ 'ਚ ਟਾਈਗਰ ਨਾਲ ਦੋਵੇਂ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ ਜਿਸ 'ਚੋਂ ਇਕ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਅਤੇ ਦੂਜੀ ਹੈ ਤਾਰਾ ਸੁਤਾਰਿਆ। ਸੂਤਰਾਂ ਮੁਤਾਬਕ ਅਨਨਿਆ ਅਤੇ ਟਾਈਗਰ ਇਨ੍ਹੀਂ ਦਿਨੀਂ ਨੈਨੀਤਾਲ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਸੈੱਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਜ਼ਬਰਦਸਤ ਸਟੰਟ ਕਰਦਾ ਨਜ਼ਰ ਆ ਰਿਹਾ ਹੈ।

 

A post shared by Tiger Shroff (@tigerjackieshroff) on

ਇਹ ਤਾਂ ਅਸੀਂ ਸਭ ਜਾਣਦੇ ਹਾਂ ਕਿ ਟਾਈਗਰ ਅਕਸਰ ਆਪਣੇ ਸਟੰਟ ਕਰਕੇ ਸੁਰਖੀਆਂ 'ਚ ਰਹਿੰਦਾ ਹੈ ਪਰ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਟਾਈਗਰ ਫਿਲਮ ਤੋਂ ਇਲਾਵਾ ਸੋਸ਼ਲ ਮੀਡੀਆ ਅਕਾਊਂਟ 'ਤੇ ਅਜਿਹੀ ਵੀਡੀਓਜ਼ ਸ਼ੇਅਰ ਕਰਦੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਾਈਗਰ ਨੇ ਆਪਣੀ ਸੁਪਰਹਿੱਟ ਫਿਲਮ 'ਬਾਗੀ 2' ਦੀ ਸ਼ੂਟਿੰਗ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਉਹ ਜ਼ਬਰਦਸਤ ਐਕਸ਼ਨ ਸੀਨਜ਼ ਸ਼ੂਟ ਕਰਦੇ ਦਿਖਾਈ ਦੇ ਰਹੇ ਹਨ।

 

A post shared by Tiger Shroff (@tigerjackieshroff) on

 


Tags: Tiger Shroff Instagram Student of the Year 2 Action Scene Stunt Bollywood Actor

Edited By

Kapil Kumar

Kapil Kumar is News Editor at Jagbani.