FacebookTwitterg+Mail

ਐਕਸ਼ਨ ਅਤੇ ਰੋਮਾਂਸ ਨਾਲ ਭਰਪੂਰ 'ਟਾਈਗਰ ਜ਼ਿੰਦਾ ਹੈ' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼ (ਵੀਡੀਓ)

tiger zinda hai
07 November, 2017 08:56:11 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਅਭਿਨੇਤਰੀ ਕੈਟਰੀਨਾ ਕੈਫ ਦੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦੇ ਟਰੇਲਰ 'ਚ ਜ਼ਬਰਦਸਤ ਐਕਸ਼ਨ ਅਤੇ ਖੂਬਸੂਰਤ ਲੋਕੇਸ਼ਨਸ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਟਰੇਲਰ ਨੂੰ ਦੇਖਣ ਤੋਂ ਬਾਅਦ ਫੈਨਜ਼ 'ਚ ਫਿਲਮ ਨੂੰ ਦੇਖਣ ਦੀ ਉਤਸੁਕਤਾ ਹੋਰ ਜ਼ਿਆਦਾ ਵੱਧ ਗਈ ਹੈ। ਫਿਲਮ ਦੀ ਕਹਾਣੀ ਨੂੰ ਦੇਖਦੇ ਹੋਏ ਇਸ ਦੀ ਸ਼ੂਟਿੰਗ ਆਸਟ੍ਰਿਆ, ਮੋਰੱਕੋ, ਗ੍ਰੀਸ ਅਤੇ ਅੱਬੂ ਧਾਬੀ ਵਰਗੀਆਂ ਜਗ੍ਹਾ 'ਤੇ ਹੋਈ ਹੈ।

ਹੁਣ ਇਸ ਟਰੇਲਰ ਦੀ ਗੱਲ ਕਰੀਏ ਤਾਂ ਟਾਈਗਰ (ਸਲਮਾਨ ਖਾਨ) ਅਤੇ ਜੋਯਾ (ਕੈਟਰੀਨਾ ਕੈਫ) ਭਾਰਤ ਅਤੇ ਪਾਕਿਸਤਾਨ ਦੇ ਇੰਟੈਲੀਜੈਂਟ ਏਜੰਟ ਹੁੰਦੇ ਹਨ ਜੋ ਆਪਣੇ ਪਿਆਰ ਦੇ ਚਲਦੇ ਆਪਣੇ ਕੰਮ ਨੂੰ ਛੱਡ ਦਿੰਦੇ ਹਨ। ਫਿਲਮ ਦੇ ਸੀਕਵਲ 'ਚ ਟਾਈਗਰ ਦੋਬਾਰਾ ਇਕ ਮਿਸ਼ਨ 'ਤੇ ਜਾਂਦੇ ਹਨ। ਇਸ ਵਾਰ ਟਾਈਗਰ ਨੂੰ ਪਾਕਿਸਤਾਨ 'ਚ 25 ਭਾਰਤੀ ਨਰਸਾਂ ਨੂੰ ਬਚਾਉਣ ਦਾ ਮਿਸ਼ਨ ਮਿਲਦਾ ਹੈ ਜਿਸ 'ਚ ਜੋਯਾ ਵੀ ਟਾਈਗਰ ਦੀ ਮਦਦ ਕਰਦੀ ਹੈ। ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Salman Khan Katrina Kaif Tiger Zinda Hai Trailer Ali Abbas Zafar Hindi Film