ਮੁੰਬਈ(ਬਿਊਰੋ)— ਕਲਰਜ਼ ਟੀ. ਵੀ. ਦੇ ਸ਼ੋਅ 'ਉਤਰਨ' 'ਚ 'ਇੱਛਾ' ਦੇ ਨਾਂ ਨਾਲ ਮਸ਼ਹੂਰ ਹੋਈ ਟੀਨਾ ਦੱਤਾ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਹਾਲ ਹੀ 'ਚ ਟੀਨਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਟੀਨਾ ਪੂਲ 'ਚ ਰੀਲੈਕਸ ਕਰਦੀ ਦਿਖਾਈ ਦੇ ਰਹੀ ਹੈ। ਸੰਸਕਾਰੀ ਨੂੰਹ ਦੀ ਇਮੇਜ ਤੋਂ ਹੱਟ ਕੇ ਇੰਸਟਾਗਰਾਮ 'ਤੇ ਟੀਨਾ ਦਾ ਇਹ ਅੰਦਾਜ਼ ਬਿਲਕੁੱਲ ਵੱਖਰਾ ਹੈ।
ਬੀਤੇ ਦਿਨੀਂ ਟੀਨਾ ਨੇ ਇੰਸਟਾਗਰਾਮ 'ਤੇ ਰੈੱਡ ਬਿਕਨੀ ਪਹਿਨ ਇਕ ਤਸਵੀਰ ਨੂੰ ਸ਼ੇਅਰ ਕੀਤੀ ਸੀ ਜਿਸ ਕਰਕੇ ਉਹ ਖੂਬ ਚਰਚਾ 'ਚ ਰਹੀ ਸੀ । ਅਜਿਹਾ ਪਹਿਲੀ ਵਾਰ ਨਹੀਂ ਹੈ ਟੀਨਾ ਅਕਸਰ ਆਪਣੀਆਂ ਹੌਟ ਤਸਵੀਰਾ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਟੀ ਵੀ ਮਸ਼ਹੂਰ ਸ਼ੋਅ 'ਉਤਰਨ' 'ਚ 'ਇੱਛਾ' ਦੇ ਕਿਰਦਾਰ 'ਚ ਟੀਨਾ ਨੇ ਕਰੀਬ 6 ਸਾਲ ਕੰਮ ਕੀਤਾ ਸੀ। ਸਾਲ 2010 'ਚ ਕਲਰਜ਼ ਟੀ. ਵੀ. ਦੇ ਸ਼ੋਅ 'ਉਤਰਨ' ਦੇ ਕਿਰਦਾਰ 'ਇੱਛਾ ਵੀਰ ਸਿੰਘ ਬੁੰਦੇਲਾ' ਲਈ ਟੀਨਾ ਨੂੰ ਨਿਰਮਾਤਾ ਗਿਲਡ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਮਿਲਿਆ ਸੀ।
ਇਸ ਤੋਂ ਇਲਾਵਾ ਟੀਨਾ ਨੇ ਸਾਲ 2005 'ਚ ਫਿਲਮ 'ਪਰਿਣੀਤਾ' 'ਚ ਵਿਦਿਆ ਬਾਲਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।