FacebookTwitterg+Mail

ਸੀਰੀਅਲ ਦੀ ਸੰਸਕਾਰੀ ਨੂੰਹ ਨੇ ਦਿਖਾਈ ਬੇਸ਼ਰਮੀ, ਚਰਚਾ 'ਚ ਆਉਣ ਲਈ ਕਰ ਦਿੱਤੀ ਅਜਿਹੀ ਤਸਵੀਰ ਸ਼ੇਅਰ

tina dutta
21 August, 2017 05:00:10 PM

ਮੁੰਬਈ— ਕਲਰਜ਼ ਟੀ. ਵੀ. ਦੇ ਪੁਰਾਣੇ ਅਤੇ ਮਸ਼ਹੂਰ ਸੀਰੀਅਲ 'ਉਤਰਨ' ਦੀ 'ਇੱਛਾ' ਅੱਜ ਵੀ ਟੀ. ਵੀ. ਦੀ ਸਭ ਤੋਂ ਪਿਆਰੀ ਨੂੰਹਾਂ 'ਚ ਗਿਣੀ ਜਾਂਦੀ ਹੈ। ਟੀ. ਵੀ. ਅਦਾਕਾਰਾ ਟੀਨਾ ਦੱਤਾ ਨੇ ਕਲਰਜ਼ ਦੇ ਇਸ ਸੀਰੀਅਲ 'ਚ ਸੰਸਕਾਰੀ ਨੂੰਹ 'ਇੱਛਾ' ਦਾ ਕਿਰਦਾਰ ਨਿਭਾਇਆ ਸੀ। ਸੰਸਕਾਰੀ ਨੂੰਹ ਦੀ ਇਮੇਜ ਤੋਂ ਹੱਟ ਕੇ ਆਪਣੇ ਇੰਸਟਾਗਰਾਮ 'ਤੇ ਹੌਟ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਟੀਨਾ ਅੱਜ-ਕੱਲ ਲਗਾਤਾਰ ਫੋਟੋਸ਼ੂਟ ਕਰਾ ਰਹੀ ਹੈ। ਇਨ੍ਹਾਂ ਫੋਟੋਸ਼ੂਟਜ਼ 'ਚ ਟੀਨਾ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਟੀਨਾ ਦਾ ਇਹ ਹੌਟ ਅੰਦਾਜ਼ ਇੰਟਰਨੈੱਟ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਟੀਨਾ ਨੇ ਹਾਲ ਹੀ 'ਚ ਇੰਸਟਾਗਰਾਮ 'ਤੇ ਇਕ ਰੈੱਡ ਬਿਕਨੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਕੁਝ ਸਮੇਂ ਪਹਿਲੇ ਉਹ ਸਵੀਮਿੰਗ ਪੂਲ 'ਚ ਬਿਕਨੀ 'ਚ ਨਜ਼ਰ ਆਈ ਸੀ। ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਟੀਨਾ ਨੇ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ। ਟੀਨਾ ਨੇ ਸੀਰੀਅਲ 'ਉਤਰਨ' ਦੀ 'ਇੱਛਾ' ਦੇ ਕਿਰਦਾਰ ਲਈ 6 ਸਾਲਾਂ ਤੱਕ ਕੰਮ ਕੀਤਾ ਸੀ। ਸਾਲ 2010 'ਚ ਕਲਰਜ਼ ਟੀ. ਵੀ. ਦੇ ਸੀਰੀਅਲ 'ਉਤਰਨ' ਦੇ ਕਿਰਦਾਰ 'ਇੱਛਾ ਵੀਰ ਸਿੰਘ ਬੁੰਦੇਲਾ' ਲਈ ਟੀਨਾ ਨੂੰ ਨਿਰਮਾਤਾ ਗਿਲਡ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਮਿਲਿਆ ਸੀ। ਟੀਨਾ ਨੇ ਸਾਲ 2005 'ਚ ਫਿਲਮ 'ਪਰਿਣੀਤਾ' 'ਚ ਵਿਦਿਆ ਬਾਲਨ ਦਾ ਬਚਪਨ ਦਾ ਕਿਰਦਾਰ ਨਿਭਾਇਆ ਸੀ।


Tags: Red hotUttranTv actressTina duttaBikiniਟੀਨਾ ਦੱਤਾਉਤਰਨ