FacebookTwitterg+Mail

Pics Viral: 'ਟਾਈਟੈਨਿਕ' ਨਾਲ ਰਾਤੋਂ-ਰਾਤ ਸਟਾਰ ਬਣਨ ਵਾਲੇ ਜੈਕ ਅਤੇ ਰੋਜ਼ ਪੂਲ 'ਚ ਮਸਤੀ ਕਰਦੇ ਆਏ ਨਜ਼ਰ

titanic
21 August, 2017 01:54:15 PM

ਲੰਡਨ— ਹਾਲੀਵੁੱਡ ਦੀ ਸਾਲ 1997 'ਚ ਆਈ ਸੁਪਰਹਿੱਟ ਫਿਲਮ 'ਟਾਈਟੈਨਿਕ' ਨੇ ਇਤਿਹਾਸ ਰੱਚ ਦਿੱਤਾ ਸੀ। ਇਸ ਫਿਲਮ 'ਚ ਕੰਮ ਕਰਨ ਵਾਲੀ 'ਜੈਕ-ਰੋਜ਼' ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਲਿਓਨਾਰਡੋ ਡੀਕੈਪ੍ਰੀਓ ਅਤੇ ਕੇਟ ਇਸ ਫਿਲਮ 'ਚ ਕੰਮ ਕਰਨ ਤੋਂ ਬਾਅਦ ਰਾਤੋਂ-ਰਾਤ ਸਟਾਰ ਬਣ ਗਏ ਸਨ।

Punjabi Bollywood Tadka

ਇਸ ਫਿਲਮ ਤੋਂ ਬਾਅਦ ਇਨ੍ਹਾਂ ਦੀ ਜੋੜੀ ਨੂੰ ਹਰ ਕੋਈ ਇਕ ਕੱਪਲ ਦੀ ਤਰ੍ਹਾਂ ਦੇਖਦਾ ਹੈ। ਹਾਲ ਹੀ 'ਚ ਇਹ ਕੱਪਲ ਪੂਲ ਸਾਈਡ ਦੇ ਕੋਲ ਮਸਤੀ ਕਰਦੇ ਦਿਖਾਈ ਦਿੱਤੇ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇੱਕਠੇ ਕਾਫੀ ਚੰਗੇ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਕੇਟ ਬਿਕਨੀ ਪਹਿਨੇ ਹੋਏ ਇਸ ਉਮਰ 'ਚ ਵੀ ਕਾਫੀ ਹੌਟ ਲੱਗ ਰਹੀ ਹੈ।

Punjabi Bollywood Tadka

ਫਿਲਮ ਦੇ ਇੰਨੇ ਸਾਲਾਂ ਬਾਅਦ ਅੱਜ ਵੀ ਦੋਹਾਂ ਕਲਾਕਾਰਾਂ ਦੀ ਕੈਮਿਸਟਰੀ ਜ਼ਬਰਦਸਤ ਹੈ। ਇਸ ਜੋੜੀ ਨੂੰ ਆਨਸਕ੍ਰੀਨ ਅੱਜ ਵੀ ਲੋਕ ਕਾਫੀ ਪਸੰਦ ਕਰਦੇ ਹਨ। ਖ਼ਬਰਾਂ ਦੀ ਮੰਨੀਏ ਤਾਂ ਰੋਮਾਂਟਿਕ ਕਲਾਸੀਕ ਦਾ ਦਰਜਾ ਹਾਸਿਲ ਕਰ ਚੁੱਕੀ ਫਿਲਮ 'ਟਾਈਟੈਨਿਕ' ਦੀ ਹੀਰੋਇਨ 'ਰੋਜ਼' ਭਾਵ ਕੇਟ ਵਿੰਸਲੇਟ ਦਾ ਮੰਨਣਾ ਹੈ ਕਿ ਇਸ ਫਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਆਪਣੇ ਪ੍ਰੇਮੀ ਦੀ ਜਾਨ ਬਚਾ ਲੈਣੀ ਚਾਹੀਦੀ ਸੀ।

Punjabi Bollywood Tadka


Tags: Poolside photosKate winsletTitanicLeonardo DiCaprioHollywood celebrityਕੇਟ ਵਿੰਸਲੇਟ ਲਿਓਨਾਰਡੋ ਡੀਕੈਪ੍ਰੀਓ