FacebookTwitterg+Mail

ਬੇਹੱਦ ਪ੍ਰਭਾਵਸ਼ਾਲੀ ਹੈ ਅਕਸ਼ੇ ਕੁਮਾਰ ਦੀ ਫਿਲਮ 'ਟਾਇਲੇਟ : ਏਕ ਪ੍ਰੇਮ ਕਥਾ' ਦਾ ਟਰੇਲਰ (ਵੀਡੀਓ)

toilet ek prem katha trailer
11 June, 2017 07:58:59 PM

ਮੁੰਬਈ— ਸਮਾਜਿਕ ਮੁੱਦੇ 'ਤੇ ਆਧਾਰਿਤ ਫਿਲਮ 'ਟਾਇਲੇਟ : ਏਕ ਪ੍ਰੇਮ ਕਥਾ' ਦਾ ਟਰੇਲਰ ਅੱਜ ਲਾਂਚ ਹੋ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ ਫਿਲਮ ਪਖਾਨਿਆਂ ਨੂੰ ਘਰ-ਘਰ ਪਹੁੰਚਾਉਣ ਦੇ ਸੁਨੇਹੇ 'ਤੇ ਬਣੀ ਹੈ। ਫਿਲਮ 'ਚ ਅਕਸ਼ੇ ਕੁਮਾਰ ਦਾ ਵਿਆਹ ਭੂਮੀ ਪੇਡਨੇਕਰ ਨਾਲ ਹੁੰਦਾ ਹੈ ਪਰ ਘਰ 'ਚ ਪਖਾਨਾ ਨਾ ਹੋਣ ਕਾਰਨ ਪਤੀ-ਪਤਨੀ ਤੇ ਪਰਿਵਾਰ ਵਿਚਾਲੇ ਮੁਸ਼ਕਿਲਾਂ ਸ਼ੁਰੂ ਹੋ ਜਾਂਦੀਆਂ ਹਨ।

ਫਿਲਮ 'ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਿਰ ਕਿਉਂ ਘਰ 'ਚ ਪਖਾਨੇ ਦੀ ਲੋੜ ਸਭ ਤੋਂ ਜ਼ਿਆਦਾ ਹੈ। ਟਰੇਲਰ ਦੇ ਇਕ ਸੀਨ 'ਚ ਅਕਸ਼ੇ ਕੁਮਾਰ ਕਹਿੰਦੇ ਹਨ, 'ਆਸ਼ਕਾਂ ਨੇ ਤਾਂ ਆਸ਼ਿਕੀ ਲਈ ਤਾਜ ਮਹਿਲ ਬਣਾ ਦਿੱਤਾ... ਅਸੀਂ ਇਕ ਪਖਾਨਾ ਨਹੀਂ ਬਣਾ ਸਕੇ।'
ਅਕਸ਼ੇ ਤੇ ਭੂਮੀ ਪੇਡਨੇਕਰ ਆਪਣੇ-ਆਪਣੇ ਕਿਰਦਾਰਾਂ 'ਚ ਜਚ ਰਹੇ ਹਨ। ਅਕਸ਼ੇ, ਭੂਮੀ ਤੋਂ ਇਲਾਵਾ ਫਿਲਮ 'ਚ ਦਿਵੇਂਦੂ ਸ਼ਰਮਾ, ਸੁਧੀਰ ਪਾਂਡੇ, ਸ਼ੋਭਾ ਖੋਟੇ ਤੇ ਅਨੁਪਮ ਖੇਰ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਦੱਸਣਯੋਗ ਹੈ ਕਿ ਫਿਲਮ ਦਾ ਟਰੇਲਰ ਭਾਰਤ-ਦੱਖਣੀ ਅਫਰੀਕਾ ਮੈਚ ਦੌਰਾਨ ਇਨਿੰਗ ਬ੍ਰੇਕ 'ਚ ਲਾਂਚ ਕੀਤਾ ਗਿਆ। ਚੈਂਪੀਅਨਜ਼ ਟਰਾਫੀ ਦੇ ਮਹੱਤਵਪੂਰਨ ਮੈਚ 'ਚ ਅਕਸ਼ੇ ਆਪਣੀ ਫਿਲਮ ਦਾ ਪ੍ਰਚਾਰ ਕਰਨ ਪਹੁੰਚੇ।


Tags: Akshay Kumar Bhumi Pednekar Toilet Ek Prem Katha Trailer Anupam Kher ਅਕਸ਼ੇ ਕੁਮਾਰ ਭੂਮੀ ਪੇਡਨੇਕਰ