FacebookTwitterg+Mail

'ਸਪਾਈਰਡਮੈਨ ਹੋਮਕਮਿੰਗ' ਦਾ ਦੂਜਾ ਟ੍ਰੇਲਰ ਭਾਰਤ 'ਚ 10 ਭਾਸ਼ਾਵਾਂ 'ਚ ਰਿਲੀਜ਼ ਕੀਤਾ ਜਾਵੇਗਾ!

tom holland
29 March, 2017 09:51:33 AM
ਲਾਂਸ ਏਂਜਲਸ— ਟਾਮ ਹੋਲੈਂਡ ਦੀ ਮੁੱਖ ਭੂਮਿਕਾ ਵਾਲੀ ਹਾਲੀਵੁੱਡ ਦੀ ਆਉਣ ਵਾਲੀ ਸੁਪਰਹੀਰੋ ਫਿਲਮ 'ਸਪਾਈਰਡਮੈਨ ਹੋਮਕਮਿੰਗ' ਦਾ ਟ੍ਰੇਲਰ ਭਾਰਤ 'ਚ 10 ਭਾਸ਼ਾਵਾਂ 'ਚ ਰਿਲੀਜ਼ ਹੋਵੇਗਾ। ਸੂਤਰਾਂ ਮੁਤਾਬਕ ਫਿਲਮ ਦਾ ਟ੍ਰੇਲਰ ਹਿੰਦੀ, ਪੰਜਾਬੀ, ਤਮਿਲ, ਤੇਲਗੁ, ਗੁਜਰਾਤੀ, ਮਲਆਲਿਮ, ਭੋਜਪੁਰੀ, ਕੱਨੜ, ਮਰਾਠੀ ਅਤੇ ਬਾਂਗਲਾ 'ਚ ਰਿਲੀਜ਼ ਕੀਤਾ ਜਾਵੇਗਾ। ਇਹ ਇਸ ਫਿਲਮ ਦਾ ਦੂਜਾ ਟ੍ਰੇਲਰ ਹੈ। ਇਸ ਤੋਂ ਪਹਿਲਾਂ ਮੇਕਰਸ ਨੇ ਇੰਗਲਿਸ਼ ਅਤੇ ਦੂਜੀ ਫਾਰੇਨ ਲੈਂਗਵੇਜ 'ਚ ਇਸ ਨੂੰ ਰਿਲੀਜ਼ ਕੀਤਾ ਸੀ। ਸੋਨੀ ਪਿਕਚਰਸ ਐਂਟਰਟੇਨਮੈਂਟ ਦੇ ਪ੍ਰਬੰਧ ਨਿਦੇਸ਼ਕ ਵਿਵੇਕ ਕ੍ਰਿਸ਼ਣਾਨੀ ਨੇ ਆਪਣੇ ਬਿਆਨ 'ਚ ਕਿਹਾ, ''ਅਸੀਂ ਦਰਸ਼ਕਾਂ ਨਾਲ ਜੁੜਣ ਦੇ ਲਈ ਅਜਿਹੇ ਤਰੀਕੇ ਲੱਭਣ 'ਤੇ ਮਾਣ ਮਹਿਸੂਸ ਕਰਦੇ ਹਨ, ਜੋ ਜ਼ਿਆਦਾਤਰ ਇਸ ਉਦਯੋਗ ਲਈ ਇੱਕ ਨਵੇਂ ਪੁਆਇੰਟ ਨੂੰ ਸਥਾਪਿਤ ਕਰਦਾ ਹੈ।ਅਸੀਂ ਸਪਾਈਡਰਮੈਨ ਦਾ ਇੱਕ ਨਾਇਕ ਦੀ ਤਰ੍ਹਾਂ ਸਵਾਗਤ ਕਰਨਾ ਚਾਹੁੰਦੇ ਹਨ ਅਤੇ ਇਸ ਨਾਲ ਬੇਹਿਤਰ ਕੀ ਹੋ ਸਕਦਾ ਹੈ ਕਿ ਭਾਰਤ ਦੇ ਲੋਕ ਆਪਣੇ ਘਰਾਂ 'ਚ ਆਪਣੀ ਭਾਸ਼ਾਵਾਂ 'ਚ ਉਸ ਦਾ ਸਵਾਗਤ ਕਰਨ।''
ਜ਼ਿਕਰਯੋਗ ਹੈ ਕਿ ਸਪਾਈਡਰਮੈਨ ਦੇ ਕਿਰਦਾਰ ਨੂੰ ਦੁਨੀਆ 'ਚ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਹੁਣ ਉਨ੍ਹਾਂ ਦੇ ਹਿੰਦੀ ਤੇ ਬਾਕੀ ਭਾਸ਼ਾਵਾਂ ਵਾਲੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਫਿਲਮ ਦਾ ਦੂਜਾ ਟ੍ਰੇਲਰ 10 ਭਾਸ਼ਾ 'ਚ ਰਿਲੀਜ਼ ਹੋਵੇਗਾ, ਜਿਸ ਨਾਲ ਪ੍ਰਸ਼ੰਸਕਾਂ ਦੀ ਸਮੱਸਿਆ ਦੂਰ ਹੋ ਜਾਵੇਗੀ। ਫਿਲਮ 'ਸਪਾਈਰਡਮੈਨ: ਹੋਮਕਮਿੰਗ' ਭਾਰਤ 'ਚ 7 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਮਿਲ ਤੇ ਤੇਲਗੁ 'ਚ ਰਿਲੀਜ਼ ਹੋਵੇਗੀ।

Tags: Tom HollandSpider Man HomecomingTrailer 210 languagesਟਾਮ ਹੋਲੈਂਡਸਪਾਈਰਡਮੈਨ ਹੋਮਕਮਿੰਗ10 ਭਾਸ਼ਾਵਾਂਟ੍ਰੇਲਰ