FacebookTwitterg+Mail

Watch Trailer: 'ਸਪਾਈਰਡਮੈਨ: ਹੋਮਕਮਿੰਗ' ਦਾ ਟ੍ਰੇਲਰ ਪੰਜਾਬੀ 'ਚ ਹੋਇਆ ਰਿਲੀਜ਼

09 April, 2017 01:03:28 PM
ਜਲੰਧਰ— ਟੌਮ ਹੋਲੈਂਡ ਦੀ ਮੁੱਖ ਭੂਮਿਕਾ ਦੀ ਹਾਲੀਵੁੱਡ ਦੀ ਆਉਣ ਵਾਲੀ ਸੁਪਰਹੀਰੋ ਫ਼ਿਲਮ 'ਸਪਾਈਰਡਮੈਨ: ਹੋਮਕਮਿੰਗ' ਦਾ ਟ੍ਰੇਲਰ ਭਾਰਤ 'ਚ 10 ਭਾਸ਼ਾਵਾਂ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ ਦਾ ਟ੍ਰੇਲਰ ਪੰਜਾਬੀ, ਗੁਜਰਾਤੀ, ਭੋਜਪੁਰੀ ਅਤੇ ਬੰਗਾਲੀ ਭਾਸ਼ਾ 'ਚ ਰਿਲੀਜ਼ ਹੋਇਆ ਹੈ। ਸੋਨੀ ਪਿਕਚਰਸ ਐਂਟਰਟੇਨਮੈਂਟ ਦੇ ਪ੍ਰਬੰਧ ਨਿਰਦੇਸ਼ਕ ਵਿਵੇਕ ਕ੍ਰਿਸ਼ਣਾਨੀ ਨੇ ਆਪਣੇ ਬਿਆਨ 'ਚ ਕਿਹਾ, ''ਅਸੀਂ ਦਰਸ਼ਕਾ ਨਾਲ ਜੁੜਣ ਦੇ ਲਈ ਅਜਿਹੇ ਤਰੀਕੇ ਲੱਭਣ 'ਤੇ ਮਾਣ ਮਹਿਸੂਸ ਕਰਦੇ ਹਨ, ਜੋ ਅਕਸਰ ਇਸ ਉਦਯੋਗ ਲਈ ਇੱਕ ਨਵੇਂ ਪੁਆਇੰਟ ਨੂੰ ਸਥਾਪਿਤ ਕਰਦਾ ਹੈ। ਅਸੀਂ ਸਪਾਈਡਰਮੈਨ ਦਾ ਇੱਕ ਨਾਇਕ ਦੀ ਤਰ੍ਹਾਂ ਸਵਾਗਤ ਕਰਨਾ ਚਾਹੁੰਦੇ ਹਾਂ ਅਤੇ ਇਸ ਨਾਲ ਬੇਹਿਤਰ ਕੀ ਹੋ ਸਕਦਾ ਹੈ ਕਿ ਭਾਰਤ ਦੇ ਲੋਕ ਆਪਣੇ ਘਰਾਂ 'ਚ ਆਪਣੀ ਭਾਸ਼ਾਵਾਂ 'ਚ ਉਸ ਦਾ ਸਵਾਗਤ ਕਰਨ। ਸਪਾਈਡਰਮੈਨ ਦੇ ਕਿਰਦਾਰ ਨੂੰ ਦੁਨੀਆ 'ਚ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ ਹੁਣ ਉਨ੍ਹਾਂ ਦੇ ਹਿੰਦੀ ਤੇ ਬਾਕੀ ਭਾਸ਼ਾਵਾਂ ਵਾਲੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਫਿਲਮ ਦਾ ਟ੍ਰੇਲਰ 10 ਭਾਸ਼ਾ 'ਚ ਰਿਲੀਜ਼ ਹੋਇਆ ਹੈ, ਜਿਸ ਨਾਲ ਪ੍ਰਸ਼ੰਸਕਾਂ ਦੀਆਂ ਸਮੱਸਿਆ ਦੂਰ ਹੋ ਜਾਣਗੀਆਂ। ਫ਼ਿਲਮ 'ਸਪਾਈਰਡਮੈਨ: ਹੋਮਕਮਿੰਗ' ਭਾਰਤ 'ਚ 7 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਮਿਲ ਤੇ ਤੇਲਗੁ 'ਚ ਰਿਲੀਜ਼ ਹੋਵੇਗੀ।

Tags: Peter ParkerTom HollandSpiderMan Homecoming Punjabi Trailerਟੌਮ ਹੋਲੈਂਡਸਪਾਈਰਡਮੈਨ ਹੋਮਕਮਿੰਗ