FacebookTwitterg+Mail

ਇਹ ਹਨ ਪਾਲੀਵੁੱਡ ਦੀਆਂ 5 ਫਿਲਮਾਂ, ਜੋ 'ਧਨ' ਦੇ ਨਾਲ ਵਰਸਾਉਂਦੀਆਂ ਹਨ 'ਮਾਂ ਬੋਲੀ'

top 5 punjabi movies
21 February, 2018 12:20:36 PM

ਜਲੰਧਰ(ਬਿਊਰੋ)— ਮਾਂ ਦੀ ਕੁੱਖੋਂ ਪੈਦਾ ਹੋਣ ਤੋਂ ਬਾਅਦ ਸਿੱਖੀ ਜਾਣ ਵਾਲੀ ਪਹਿਲੀ ਭਾਸ਼ਾ ਯਾਨੀ ਤੁਹਾਡੀ ਮਾਂ ਬੋਲੀ ਤੁਹਾਨੂੰ ਦੁਨੀਆ ਭਰ ਵਿਚ ਪਛਾਣ ਹੀ ਨਹੀਂ ਦਿਵਾਉਂਦੀ ਬਲਕਿ ਇਹੋ ਬੋਲੀ ਅੱਗੇ ਚੱਲ ਕੇ ਤੁਹਾਡੀ ਆਮਦਨ ਦਾ ਸਾਧਨ ਬਣਦੀ ਹੈ ਅਤੇ ਜੇਕਰ ਤੁਸੀਂ ਬੋਲੀ ਰਾਹੀਂ ਕਲਾਕਾਰ ਬਣਦੇ ਹੋ ਤਾਂ ਇਹੋ ਬੋਲੀ ਤੁਹਾਡੀ ਝੋਲੀ ਵੀ ਧਨ ਨਾਲ ਭਰ ਦਿੰਦੀ ਹੈ। ਪੰਜਾਬੀ ਸਿਨੇਮਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। 20ਵੀਂ ਸਦੀ ਦੇ ਆਖਰੀ ਦੌਰ ਵਿਚ ਦਮ ਤੋੜ ਚੁੱਕੇ ਪੰਜਾਬੀ ਸਿਨੇਮਾ ਨੇ 21ਵੀਂ ਸਦੀ ਵਿਚ ਆਉਂਦਿਆਂ ਹੀ ਮੁੜ ਤੋਂ ਲੰਮੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕੀਤੀਆਂ ਅਤੇ ਪੰਜਾਬੀ ਵਿਚ ਬਣੀਆਂ ਫਿਲਮਾਂ ਕਮਾਈ ਦੇ ਮਾਮਲੇ ਵਿਚ ਕਈ ਵੱਡੀਆਂ ਪੰਜਾਬੀ ਫਿਲਮਾਂ ਦੇ ਰਿਕਾਰਡ ਤੋੜ ਰਹੀਆਂ ਹਨ। ਮਾਂ ਬੋਲੀ ਦਿਵਸ 'ਤੇ ਅੱਜ ਕਮਾਈ ਦੇ ਪੱਖੋਂ ਸਭ ਤੋਂ ਅੱਗੇ ਰਹੀਆਂ ਪੰਜ ਪੰਜਾਬੀ ਫਿਲਮਾਂ ਦੀ ਕਮਾਈ 'ਤੇ ਵੀ ਇਕ ਨਜ਼ਰ ਮਾਰਦੇ ਹਾਂ।
ਇਹ 5 ਫਿਲਮਾਂ ਦੀ ਕਮਾਈ ਦਾ ਰਿਕਾਰਡ
ਚਾਰ ਸਾਹਿਬਜ਼ਾਦੇ- 72 ਕਰੋੜ

Punjabi Bollywood Tadka
ਮੰਜੇ ਬਿਸਤਰੇ- 46 ਕਰੋੜ

Punjabi Bollywood Tadka
ਜੱਟ ਐਂਡ ਜੂਲੀਅਟ- 44 ਕਰੋੜ

Punjabi Bollywood Tadka
ਜੱਟ ਐਂਡ ਜੂਲੀਅਟ 2- 36 ਕਰੋੜ

Punjabi Bollywood Tadka
ਪੰਜਾਬ 1984- 34 ਕਰੋੜ

Punjabi Bollywood Tadka


Tags: Chaar SahibzaadeManje BistreJatt Juliet 2Jatt JulietPunjab 1984Punjabi 5 Movies

Edited By

Sunita

Sunita is News Editor at Jagbani.