FacebookTwitterg+Mail

'ਟੋਟਲ ਧਮਾਲ' ਦੇ ਸੈੱਟ ਤੋਂ ਤਸਵੀਰਾਂ ਆਈਆਂ ਸਾਹਮਣੇ

total dhamaal
18 June, 2018 06:01:52 PM

ਮੁੰਬਈ (ਬਿਊਰੋ)— ਅਜੇ ਦੇਵਗਨ ਦੀ ਆਉਣ ਵਾਲੀ ਕਾਮੇਡੀ ਫਿਲਮ ਦੀ ਸ਼ੂਟਿੰਗ ਜ਼ਾਰੀ ਹੈ। ਅਜੇ ਦੇਵਗਨ ਧਮਾਲ ਫ੍ਰੈਂਚਾਇਜ਼ੀ ਦੀ ਅਗਲੀ ਕਾਮੇਡੀ ਫਿਲਮ 'ਟੋਟਲ ਧਮਾਲ' 'ਚ ਨਜ਼ਰ ਆਉਣਗੇ। ਇਹ ਇਕ ਮਲਟੀਸਟਾਰ ਫਿਲਮ ਹੈ ਜਿਸ 'ਚ ਇੰਡਸਟਰੀ ਦੇ ਕਈ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ।

Punjabi Bollywood Tadka

ਹਾਲ ਹੀ 'ਚ ਫਿਲਮ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਪੂਰੀ ਸਟਾਰ ਕਾਸਟ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ ਜਦੋਂ ਮਾਧੁਰੀ ਦੀਕਸ਼ਿਤ ਫਿਲਮ ਸੈੱਟ 'ਤੇ ਜਾ ਰਹੀ ਸੀ। ਉੱਥੇ ਹੀ ਮਾਧੁਰੀ ਤੋਂ ਇਲਾਵਾ ਈਸ਼ਾ ਗੁਪਤਾ, ਅਜੇ ਦੇਵਗਨ, ਮਹੇਸ਼ ਮਾਂਜੇਰਕਰ ਨੂੰ ਸੈੱਟ 'ਤੇ ਦੇਖਿਆ ਗਿਆ। ਰਿਤੇਸ਼ ਦੇਸ਼ਮੁੱਖ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਆਪਣੇ ਕਾਮੇਡੀ ਅੰਦਾਜ਼ ਨਾਲ ਮਨੋਰੰਜਨ ਕਰਨ ਲਈ ਤਿਆਰ ਹਨ।

Punjabi Bollywood Tadka
ਦੱਸਣਯੋਗ ਹੈ ਕਿ 'ਟੋਟਲ ਧਮਾਲ' ਦਾ ਨਿਰਦੇਸ਼ਨ ਇੰਦਰ ਕੁਮਾਰ ਕਰ ਰਹੇ ਹਨ। ਇਸ ਫਿਲਮ 'ਚ ਅਜੇ ਦੇਵਗਨ, ਮਾਧੁਰੀ ਦੀਕਸ਼ਿਤ, ਈਸ਼ਾ ਗੁਪਤਾ, ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ ਅਤੇ ਮਹੇਸ਼ ਮਾਂਜੇਰਕਰ ਵਰਗੇ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood TadkaPunjabi Bollywood Tadka


Tags: Ajay Devgan Madhuri Dixit Mahesh Manjrekar Total Dhamaal Film Set Bollywood Actor

Edited By

Kapil Kumar

Kapil Kumar is News Editor at Jagbani.