FacebookTwitterg+Mail

ਪੀ. ਐੱਮ. ਮੋਦੀ ਦੇ ਵਿਕਾਸ ਏਜੰਡੇ 'ਤੇ ਬਣੀ ਫਿਲਮ 'ਮੋਦੀ ਕਾ ਗਾਓਂ' ਦਾ ਟਰੇਲਰ ਰਿਲੀਜ਼ (ਵੀਡੀਓ)

22 January, 2017 03:28:21 PM
ਮੁੰਬਈ— ਬਿਹਾਰ ਦੇ ਇਕ ਫਿਲਮਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਤੇ ਭਾਰਤ ਨੂੰ ਬਦਲਣ ਦੀ ਉਨ੍ਹਾਂ ਦੀ ਦ੍ਰਿਸ਼ਟੀ 'ਤੇ ਇਕ ਫਿਲਮ ਬਣਾਈ ਹੈ। ਝਾਅ ਨੇ ਕਿਹਾ ਕਿ ਇਹ ਬਾਇਓਪਿਕ ਨਹੀਂ ਹੈ, ਇਸ ਦੇ ਮੈਗਾ ਪ੍ਰੀਮੀਅਰ ਦੀ ਯੋਜਨਾ ਹੈ। ਹੁਣ ਇਸ ਫਿਲਮ ਦੇ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। ਮੁੰਬਈ ਦੇ ਵਪਾਰੀ ਤੇ ਮੋਦੀ ਦੇ ਹਮਸ਼ਕਲ ਵਿਕਾਸ ਮਹਾਂਤੇ ਨੇ ਫਿਲਮ 'ਚ ਮੋਦੀ ਦੀ ਭੂਮਿਕਾ ਨਿਭਾਈ ਹੈ। ਮੱਧਮ ਬਜਟ ਦੀ ਇਸ ਫਿਲਮ 'ਚ ਟੀ. ਵੀ. ਅਭਿਨੇਤਾ ਚੰਦਰਮਣੀ ਐੱਮ. ਤੇ ਜੇਬਾ ਏ. ਤੇ ਹੋਰ ਕਲਾਕਾਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਝਾਅ ਨੇ ਦੱਸਿਆ ਕਿ ਜੇਬਾ ਬਿਹਾਰ 'ਚ ਇਕ ਭਿਆਨਕ ਹੜ੍ਹ 'ਚ ਵਹਿ ਜਾਂਦੀ ਹੈ ਪਰ ਉਸ ਨੂੰ ਇਕ ਐੱਨ. ਜੀ. ਓ. ਵਲੋਂ ਬਚਾਇਆ ਗਿਆ ਤੇ ਅਧਿਐਨ ਲਈ ਸੰਯੁਕਤ ਰਾਜ ਅਮਰੀਕਾ ਭੇਜਿਆ ਗਿਆ। ਝਾਅ ਨੇ ਕਿਹਾ, 'ਅਮਰੀਕਾ 'ਚ ਉਸ ਨੇ ਮੋਦੀ ਦੇ ਨਜ਼ਰੀਏ, ਉਨ੍ਹਾਂ ਦੇ ਕੰਮ ਤੇ ਦੇਸ਼ ਨੂੰ ਵਿਕਸਿਤ ਕਰਨ ਦੇ ਸੁਪਨਿਆਂ ਨੂੰ ਸਮਝਿਆ। ਉਹ ਇਸ ਤੋਂ ਪ੍ਰੇਰਿਤ ਹੋ ਕੇ ਵਾਪਸ ਪਰਤੀ, ਜਿਸ 'ਤੇ ਫਿਲਮ ਬਣੀ।' ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਪਟਨਾ, ਦਰਭੰਗਾ ਤੇ ਮੁੰਬਈ 'ਚ ਕੀਤੀ ਗਈ।

Tags: ਪ੍ਰਧਾਨ ਮੰਤਰੀ ਨਰਿੰਦਰ ਮੋਦੀ PM Narendra Modi ਮੋਦੀ ਕਾ ਗਾਓਂ Modi Ka Gaon