FacebookTwitterg+Mail

Video: ਰੋਮਾਂਸ ਅਤੇ ਸਸਪੈਂਸ ਨਾਲ ਭਰਿਆ ਹੈ 'ਟ੍ਰੈਪਡ', ਹੋਸ਼ ਉਡਾ ਦੇਵੇਗਾ ਫਿਲਮ ਦਾ ਟਰੇਲਰ

23 February, 2017 03:55:04 PM
ਨਵੀਂ ਦਿੱਲੀ- ਘਰ ਇਕ ਅਜਿਹੀ ਜਗ੍ਹਾਂ ਹੈ, ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਦਾ ਹੈ ਪਰ ਸੋਚੋ ਜੇਕਰ ਤੁਸੀਂ ਆਪਣੇ ਘਰ 'ਚ ਹੀ ਟ੍ਰੈਪ ਹੋ ਜਾਵੋ ਅਤੇ ਉੱਥੋਂ ਦੀ ਬਾਹਰ ਨਾ ਨਿਕਲ ਪਾਓ। ਤੁਸੀਂ ਮਦਦ ਵੀ ਮੰਗ ਰਹੇ ਹੋ ਪਰ ਕੋਈ ਵੀ ਤੁਹਾਡੀ ਆਵਾਜ਼ ਸੁਣ ਨਹੀਂ ਪਾ ਰਿਹਾ ਹੈ। ਫਿਰ ਤੁਸੀਂ ਕੀ ਕਰੋਗੇ। ਬਸ ਅਜਿਹੀ ਹੀ ਕਹਾਣੀ ਹੈ ਫਿਲਮ 'ਟ੍ਰੈਪਡ' 'ਚ ਰਾਜਕੁਮਾਰ ਰਾਵ ਦੀ। ਟਰੇਲਰ ਦੀ ਸ਼ੁਰੂਆਤ ਹੁੰਦੀ ਹੈ ਰਾਜਕੁਮਾਰ ਰਾਵ ਤੋਂ, ਜੋ ਤਿਆਰ ਹੋ ਕੇ ਘਰ ਤੋਂ ਬਾਹਰ ਨਿਕਲਦੇ ਹਨ। ਫਿਰ ਉਨ੍ਹਾਂ ਦਾ ਫੋਨ ਵਜਦਾ ਹੈ ਜੋ ਘਰ 'ਚ ਹੀ ਰਹਿ ਜਾਂਦਾ ਹੈ। ਫੋਨ ਲੈਣ ਲਈ ਰਾਜਕੁਮਾਰ ਵਾਪਸ ਤਾਲਾ ਖੋਲ੍ਹ ਕੇ ਘਰ ਜਾਂਦੇ ਹਨ।
ਰਾਜਕੁਮਾਰ ਜਦੋਂ ਘਰ 'ਚ ਫੋਨ 'ਤੇ ਗੱਲ ਕਰਦੇ ਹਨ ਤਾਂ ਘਰ ਦਾ ਮੇਨ ਗੇਟ ਬੰਦ ਹੋ ਜਾਂਦਾ ਹੈ ਅਤੇ ਫਿਰ ਖੁੱਲ੍ਹਦਾ ਹੀ ਨਹੀਂ ਹੈ। ਰਾਜਕੁਮਾਰ ਦਰਵਾਜ਼ਾ ਖੋਲ੍ਹਣ ਦੀ ਕਾਫੀ ਕੋਸ਼ਿਸ਼ ਕਰਦੇ ਹਨ ਪਰ ਦਰਵਾਜ਼ਾ ਨਹੀਂ ਖੁੱਲ੍ਹਦਾ ਹੈ। ਦੱਸ ਦਈਏ ਕਿ ਇਹ ਫਿਲਮ ਹਾਰਰ ਹੈ ਜਾਂ ਥ੍ਰਿਲਰ। ਇਹ ਤਾਂ ਪਤਾ ਨਹੀਂ ਪਰ ਰਾਜਕੁਮਾਰ ਰਾਵ ਦੀ ਜ਼ਬਰਦਸਤ ਐਕਟਿੰਗ ਤੁਹਾਨੂੰ ਫਿਲਮ ਦੇਖਣ ਲਈ ਮਜ਼ਬੂਰ ਕਰ ਦੇਵੇਗੀ। ਫੈਂਟਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਵਿਕਰਮਾਦਿਤਿਆ ਮੋਟਵਾਨੀ ਨੇ ਡਾਇਰੈਕਟ ਕੀਤਾ ਹੈ, ਜਿਨ੍ਹਾਂ ਨੇ ਸੋਨਾਕਸ਼ੀ ਸਿਨ੍ਹਾ ਅਤੇ ਰਣਵੀਰ ਸਿੰਘ ਸਟਾਰਰ 'ਲੁਟੇਗਾ' ਬਣਾਈ ਸੀ।

Tags: TRAPPEDTrailer Rajkummar Rao Vikramaditya Motwane ਟ੍ਰੈਪਡਰਾਜਕੁਮਾਰ ਰਾਵ

About The Author

Anuradha Sharma

Anuradha Sharma is News Editor at Jagbani.