FacebookTwitterg+Mail

ਟੀ. ਆਰ. ਪੀ. ਦੇ ਮੈਚ 'ਚ ਦੂਰਦਰਸ਼ਨ ਨੇ ਕੀਤਾ 'ਨਾਗਿਨ' ਨੂੰ ਕਲੀਨ ਬੋਲਡ, ਜਾਣੋ ਕਿਵੇਂ

trp rating
24 June, 2017 09:35:45 AM

ਮੁੰਬਈ— ਟੀ ਵੀ 'ਤੇ ਚੱਲ ਰਹੇ ਸ਼ੋਅਜ਼ 'ਚ ਕੌਣ ਟਾਪ ਕਰ ਰਿਹੈ ਅਤੇ ਕੌਣ ਦਰਸ਼ਕਾਂ ਦੇ ਦਿਲ 'ਤੇ ਰਾਜ਼ ਕਰ ਪਾਇਆ। ਇਸ ਗੱਲ ਦਾ ਪਤਾ ਹਰ ਹਫਤੇ ਆਉਣ ਵਾਲੀ ਟੀ. ਆਰ. ਪੀ. ਰੇਟਿੰਗ ਨਾਲ ਪਤਾ ਚੱਲ ਜਾਂਦਾ ਹੈ। ਬਾਰਕ ਦੀ 23ਵੇਂ ਹਫਤੇ ਦੀ ਰੇਟਿੰਗ ਆ ਗਈ ਹੈ, ਜਿਸ 'ਚ ਕੁਝ ਅੰਕੜਿਆਂ ਨੇ ਹੈਰਾਨ ਕਰਨ ਦਾ ਕੰਮ ਕੀਤਾ ਹੈ। ਹਰ ਵਾਰ ਇਸ ਲਿਸਟ 'ਚ ਸੱਸ-ਨੂੰਹ ਸੀਰੀਅਲਜ਼ ਦੀ ਪਕੜ ਕਾਫੀ ਮਜ਼ਬੂਤ ਰਹਿੰਦੀ ਹੈ ਪਰ ਇਸ ਵਾਰ ਇਨ੍ਹਾਂ ਦਾ ਅਸਰ ਬਿਲਕੁਲ ਫਿੱਕਾ ਪੈਂਦਾ ਨਜ਼ਰ ਆਇਆ। ਟੀ ਵੀ ਸ਼ੋਅਜ਼ ਦੀ ਇਸ ਵਾਰ ਦੀ ਟੀ. ਆਰ. ਪੀ. ਰੇਟਿੰਗ 'ਚ ਜਿੱਥੇ 'ਨਾਗਿਨ' ਆਪਣੇ ਸਥਾਨ ਤੋਂ ਖਿਸਕ ਗਈ ਹੈ, ਉੱਥੇ ਪਿਛਲੇ ਹਫਤੇ ਦੀ ਟਾਪ 'ਤੇ ਰਿਹਾ ਸ਼ੋਅ ਇਕਦਮ ਹੇਠਾਂ ਆ ਗਿਆ ਹੈ। ਉੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਜਿਸ ਚੈਨਲ ਨੇ ਟਾਪ ਕੀਤਾ ਹੈ ਉਹ ਹੈ ਨੈਸ਼ਨਲ ਚੈਨਲ ਦੂਰਦਰਸ਼ਨ ਜਿਸ 'ਚ ਪ੍ਰਸਾਰਿਤ ਹੋਈ ਚੈਂਪੀਅੰਸ ਲੀਗ ਨੇ ਟਾਪ 'ਚ ਜਗ੍ਹਾ ਬਣਾਈ।
5. ਕੁਮਕੁਮ ਭਾਗਿਆ
ਜ਼ੀ-ਟੀ ਵੀ ਦੇ ਸ਼ੋਅ 'ਕੁਮਕੁਮ ਭਾਗਿਆ' ਲੋਕਾਂ ਦੇ ਦਿਲਾਂ 'ਚ ਆਪਣੀ ਪਕੜ ਬਣਾਏ ਹੋਏ ਹੈ ਪਰ ਇਸ ਵਾਰ ਇਹ ਸ਼ੋਅ ਟਾਪ ਤੋਂ ਲਾਸਟ 'ਚ ਆ ਗਿਆ ਹੈ। ਅਭੀ ਅਤੇ ਪ੍ਰਗਿਆ ਦੀ ਕੈਮਿਸਟਰੀ ਨੇ ਲੋਕਾਂ ਨੂੰ ਸੀਰੀਅਲ ਦੇ ਚਾਰਮ 'ਚ ਬੰਨ੍ਹ ਕੇ ਰੱਖਿਆ ਹੋਇਆ ਹੈ।
4. ਨਾਗਿਨ-2
ਪਿਛਲੇ ਕਈ ਹਫਤਿਆਂ ਤੋਂ ਲਿਸਟ 'ਚ ਟਾਪ ਦੇ ਸਥਾਨ 'ਤੇ ਕਬਜ਼ਾ ਬਣਾਏ ਰੱਖਣ ਵਾਲੇ ਕਲਰਜ਼ ਦਾ ਪਸੰਦੀਦਾ ਸ਼ੋਅ 'ਨਾਗਿਨ 2' ਨੰਬਰ ਤਿੰਨ ਤੋਂ ਖਿਸਕ ਕੇ ਇਸ ਵਾਰ ਨੰਬਰ ਚਾਰ 'ਤੇ ਜਾ ਪਹੁੰਚਿਆ ਹੈ। ਉਂਝ ਇਹ ਸ਼ੋਅ ਛੇਤੀ ਹੀ ਖਤਮ ਹੋਣ ਵਾਲਾ ਹੈ।
3. ਸਾਰੇਗਾਮਾਪਾ ਲਿਟਲ ਚੈਂਪ
ਜ਼ੀ-ਟੀ ਵੀ ਦੇ ਇਸ ਸਿੰਗਿੰਗ ਰਿਐਲਿਟੀ ਸ਼ੋਅ ਨੂੰ ਇਸ ਲਿਸਟ 'ਚ ਲਗਾਤਾਰ ਜਗ੍ਹਾ ਮਿਲ ਰਹੀ ਹੈ। ਇਸ ਸ਼ੋਅ 'ਚ ਜਦੋਂ ਤੋਂ ਸਲਮਾਨ ਖਾਣ ਆਏ ਹਨ, ਉਸੇ ਸਮੇਂ ਇਸ ਸ਼ੋਅ ਦੀ ਟੀ ਆਰ ਪੀ ਲਿਸਟ 'ਚ ਤੀਜੇ ਨੰਬਰ 'ਤੇ ਜਗ੍ਹਾ ਬਣਾਈ ਹੈ।
2. ਆਈਸੀਸੀ ਚੈਂਪੀਅੰਸ ਟਰਾਫੀ ਐੱਸਏ/ਇੰਡੀਆ
ਨੰਬਰ 2 'ਤੇ ਇਸ ਵਾਰ ਪ੍ਰੋਗਰਾਮ ਨੇ ਕਬਜ਼ਾ ਕੀਤਾ ਹੈ ਉਹ ਹੈ ਆਈਸੀਸੀ ਚੈਂਪੀਅੰਸ ਲੀਗ ਨੇ। ਨੈਸ਼ਨਲ ਚੈਨਲ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਏ ਸਾਊਥ ਅਫਰੀਕਾ ਅਤੇ ਇੰਡੀਆ ਦੇ ਮੈਚ ਨੇ ਦੂਜੇ ਨੰਬਰ 'ਤੇ ਕਬਜ਼ਾ ਜਮਾਇਆ।
1. ਆਈਸੀਸੀ ਚੈਂਪੀਅੰਸ ਟਰਾਫੀ ਬੈਨ/ਇੰਡੀਆ
ਆਈਸੀਸੀ ਚੈਂਪੀਅੰਸ ਟਰਾਫੀ ਦੇ ਇੰਡੀਆ ਅਤੇ ਬੰਗਲਾਦੇਸ਼ ਵਿਚਕਾਰ ਹੋਏ ਸੈਮੀਫਾਈਨਲ ਨੇ ਟੀ. ਆਰ. ਪੀ. ਦੇ ਪਿੱਚ 'ਤੇ ਸਾਰੇ ਟੀ ਵੀ ਸ਼ੋਅਜ਼ ਨੂੰ ਕਲੀਨ ਬੋਲਡ ਕਰ ਦਿੱਤਾ।


Tags: Nagin 2Kumkum BhagyaSa Re ga Ma Pa little champDoordarshanKumkum bhagyaਟੀ ਆਰ ਪੀਰੇਟਿੰਗ ਨਾਗਿਨ 2