FacebookTwitterg+Mail

ਕਿਸਿੰਗ ਕੰਟਰੋਵਰਸੀ : ਜੰਨਤ ਦੇ ਮਾਤਾ-ਪਿਤਾ ਸਾਹਮਣੇ ਝੁਕੇ ਮੇਕਰਜ਼, ਮੰਨੀਆਂ ਸਾਰੀਆਂ ਸ਼ਰਤਾਂ

tu aashiqui kissing controversy
20 March, 2018 04:11:41 PM

ਮੁੰਬਈ(ਬਿਊਰੋ)— ਮਸ਼ਹੂਰ ਸ਼ੋਅ 'ਤੂੰ ਆਸ਼ਿਕੀ' ਕਈ ਦਿਨਾਂ ਤੋਂ ਆਨਸਕ੍ਰੀਨ ਕਿਸਿੰਗ ਵਿਵਾਦ ਨੂੰ ਲੈ ਕੇ ਚਰਚਾ 'ਚ ਬਣਿਆ ਹੋਆਿ ਹੈ।

Punjabi Bollywood Tadka

16 ਸਾਲਾ ਅਦਾਕਾਰਾ ਜੰਨਤ ਜੁਬੇਰ ਦੇ ਕਿਸਿੰਗ ਤੇ ਇੰਟੀਮੇਟ ਸੀਨਜ਼ 'ਤੇ ਪਹਿਲਾਂ ਤਾਂ ਉਨ੍ਹਾਂ ਦੀ ਮਾਂ ਨੇ ਸੈੱਟ 'ਤੇ ਹੰਗਾਮਾ ਕੀਤਾ, ਫਿਰ ਖਬਰ ਆਈ ਕਿ ਮੇਕਰਜ਼ ਨੇ ਜੰਨਤ ਨੂੰ ਸ਼ੋਅ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

Punjabi Bollywood Tadka

ਇਨ੍ਹਾਂ ਸਾਰੇ ਮਸਲਿਆਂ ਵਿਚਕਾਰ ਹੁਣ ਇਹ ਵਿਵਾਦ ਸੁਲਝਦਾ ਦਿਖ ਰਿਹਾ ਹੈ।

Punjabi Bollywood Tadka

ਖਬਰ ਮੁਤਾਬਕ ਮੇਕਰਜ਼ ਨਾਲ ਚੈਨਲ ਦੀ ਅਦਾਕਾਰਾ ਦੇ ਮਾਤਾ-ਪਿਤਾ ਨਾਲ ਮੀਟਿੰਗ ਹੋ ਚੁੱਕੀ ਹੈ, ਜਿਸ ਤੋਂ ਬਾਅਦ ਫੈਸਲਾ ਹੋਇਆ ਕਿ ਜੰਨਤ ਸ਼ੋਅ 'ਚ ਬਣੀ ਰਹੇਗੀ ਤੇ ਉਹ ਆਨਸਕ੍ਰੀਨ ਇੰਟੀਮੇਟ ਸੀਨ ਨਹੀਂ ਦੇਵੇਗੀ।

Punjabi Bollywood Tadka

ਰਿਪੋਰਟ ਮੁਤਾਬਕ ਜੰਨਤ ਦੇ ਮਾਤਾ-ਪਿਤਾ ਦੀ ਮੇਕਰਜ਼ ਤੇ ਕਲਰਜ਼ ਚੈਨਲ ਨਾਲ ਸੋਮਵਾਰ ਦੁਪਹਿਰ ਮੀਟਿੰਗ ਹੋਈ। ਸੂਤਰਾਂ ਮੁਤਾਬਕ ਮੇਕਰਜ਼ ਨੇ ਜੰਨਤ ਦੇ ਮਾਤਾ-ਪਿਤਾ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ। ਜੰਨਤ ਕੋਈ ਇੰਟੀਮੇਟ ਸੀਨ ਨਹੀਂ ਕਰੇਗੀ।

Punjabi Bollywood Tadka

ਜੰਨਤ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਸਿਰਫ 16 ਸਾਲ ਦੀ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਇਸ ਉਮਰ 'ਚ ਅਜਿਹੇ ਸੀਨਜ਼ ਕਰੇ। ਸੀਰੀਅਲ 'ਤੂੰ ਆਸ਼ਿਕੀ' 'ਚ 'ਪੰਕਤੀ' ਦੇ ਕਿਰਦਾਰ 'ਚ ਜੰਨਤ ਜੁਬੇਰ ਰਹਿਮਾਨੀ ਤੇ ਅਹਾਨ ਦੇ ਰੋਲ 'ਚ ਕਿ ਰਿਥਵਿਕ ਅਰੋੜਾ ਹੈ। ਇਨ੍ਹੀਂ ਦਿਨੀਂ ਸ਼ੋਅ ਦੀ ਟੀ. ਆਰ. ਪੀ. ਚੰਗੀ ਆ ਰਹੀ ਹੈ।


Tags: Tu AashiquiKissing ControversyJannat Zubair RahmaniRitvik Arora Colors Channel

Edited By

Chanda Verma

Chanda Verma is News Editor at Jagbani.