FacebookTwitterg+Mail

'ਤੁਮਹਾਰੀ ਸੁਲੂ' ਦਾ ਟਰੇਲਰ ਰਿਲੀਜ਼, ਆਰ. ਜੇ. ਦੀ ਭੂਮਿਕਾ 'ਚ ਦਿਖਾਈ ਦਿੱਤੀ ਵਿਦਿਆ (ਵੀਡੀਓ)

tumhari sulu
14 October, 2017 02:56:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦੀ ਆਉਣ ਵਾਲੀ ਫਿਲਮ 'ਤੁਮਹਾਰੀ ਸੁਲੂ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਵਿਦਿਆ ਆਰ. ਜੇ. ਦੀ ਭੂਮਿਕਾ 'ਚ ਨਜ਼ਰ ਆ ਰਹੀ ਹੈ। ਫਿਲਮ ਦਾ ਟਰੇਲਰ ਕਾਫੀ ਦਿਲਚਸਪ ਹੈ ਅਤੇ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਫਿਲਮ 'ਚ ਕੁਝ ਵੱਖਰਾ ਹੀ ਦੇਖਣ ਨੂੰ ਮਿਲਣ ਵਾਲਾ ਹੈ। ਟਰੇਲਰ ਦੇਖਣ ਤੋਂ ਬਾਅਦ ਤੁਹਾਨੂੰ ਫਿਲਮ ਦੀ ਕਹਾਣੀ ਬਾਰੇ ਕਾਫੀ ਕੁਝ ਪਤਾ ਲੱਗ ਗਿਆ ਹੋਵੇਗਾ।


ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਸੁਰੇਸ਼ ਤ੍ਰਿਵੇਦੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਵਿਦਿਆ ਨੇ ਦੱਸਿਆ ਸੀ ਕਿ ਇਹ ਇਕ ਮਜ਼ੇਦਾਰ ਫਿਲਮ ਹੈ। ਸੁਲੂ ਦੇਰ ਰਾਤ ਦੀ ਆਰ. ਜੇ. ਹੈ ਅਤੇ ਇਸ 'ਚ ਮੇਰਾ ਸੁਭਾਅ ਦਾ ਸ਼ਰਾਰਤੀਪਨ ਨਜ਼ਰ ਆਵੇਗਾ। ਇਸ ਫਿਲਮ 'ਚ ਵਿਦਿਆ ਤੋਂ ਇਲਾਵਾ ਮਾਨਵ ਕੌਲ, ਨੇਹਾ ਧੂਪੀਆ ਅਤੇ ਆਰ. ਜੇ. ਮਲਿਸ਼ਕਾ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।ਇਹ ਫਿਲਮ 17 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Tumhari Sulu Vidya Balan Trailer Radio Jockey Neha Dhupia Hindi Film