FacebookTwitterg+Mail

Video Viral: ਪਤਨੀ ਨੇ ਮਾਰੀ ਜੁੱਤੀ, ਤਾਂ ਚਟਕਾਰੇ ਲੈ ਕੇ ਖਾਣ ਲੱਗਾ ਟੀ. ਵੀ ਦਾ ਇਹ 'ਰਾਮ'!!

tv celebrity debina bonnerjee with gurmeet choudhary
12 September, 2017 04:33:17 PM

ਮੁੰਬਈ— ਟੀ. ਵੀ. ਦੀ ਰਾਮ-ਸੀਤਾ (ਸੀਰੀਅਲ ਦੇ ਕਿਰਦਾਰਾਂ ਦੇ ਨਾਂ) ਦੀ ਜੋੜੀ ਗੁਰਮੀਤ ਚੌਧਰੀ ਅਤੇ ਦੇਬਿਨਾ ਬੈਨਰਜੀ ਅੱਜ-ਕੱਲ੍ਹ ਆਪਣੀ ਬਿਜ਼ੀ ਲਾਈਫ ਤੋਂ ਬ੍ਰੇਕ ਲੈ ਕੇ ਗੋਆ ਵਿੱਚ ਵੈਕੇਸ਼ਨ ਇੰਜੁਆਏ ਕਰ ਰਹੇ ਹਨ। ਆਪਣੇ ਹਾਲੀਡੇਅ ਦੇ ਅਪਡੇਟਸ ਇਹ ਕੱਪਲ ਇੰਸਟਾਗ੍ਰਾਮ ਦੇ ਰਾਹੀਂ ਰੋਜ਼ਾਨਾ ਦੇ ਰਹੇ ਹਨ। ਵੈਕੇਸ਼ਨ ਦੌਰਾਨ ਜਦੋਂ ਵਿਆਹ ਦੇ ਸਵਾਲ 'ਤੇ ਦੇਬਿਨਾ ਪਤੀ ਗੁਰਮੀਤ ਤੋਂ ਨਾਰਾਜ਼ ਹੋਈ ਤਾਂ ਉਨ੍ਹਾਂ ਨੇ ਸੈਂਡਲ ਉਨ੍ਹਾਂ ਦੇ ਸੁੱਟ ਕੇ ਮਾਰੀ ਅਤੇ ਕਿਹਾ, ''ਜੁੱਤਾ ਖਾਓਗੇ?''
Punjabi Bollywood Tadka

ਅਜਿਹੇ ਵਿੱਚ ਗੁਰਮੀਤ ਨੇ ਤੁਰੰਤ ਉਨ੍ਹਾਂ ਦੀ ਸੈਂਡਲ ਫੜ੍ਹ ਲਈ ਅਤੇ ਚਟਕਾਰੇ ਲੈ ਕੇ ਖਾਣੀ ਸ਼ੁਰੂ ਕਰ ਦਿੱਤੀ। ਇਸ ਜੋੜੀ ਨੇ ਇੰਸਟਾਗ੍ਰਾਮ 'ਤੇ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੇਬਿਨਾ ਆਪਣਾ ਸੈਂਡਲ ਗੁਰਮੀਤ ਦੇ ਵੱਲ ਸੁੱਟਦੀ ਹੈ, ਜਿਸ ਨੂੰ ਉਹ ਖਾਣਾ ਸ਼ੁਰੂ ਕਰ ਦਿੰਦੇ ਹਨ।

Punjabi Bollywood Tadka

ਇਸ ਨੂੰ ਸ਼ੇਅਰ ਕਰਦੇ ਹੋਏ ਦੇਬਿਨਾ ਲਿਖਦੀ ਹੈ ਕਿ ਵਿਆਹ ਦੇ ਸਾਈਡ ਇਫੈਕਟ, ਜਦੋਂ ਕਿ ਗੁਰਮੀਤ ਨੇ ਲਿਖਿਆ ਕਿ”ਉਹ ਇੱਕ ਆਗਿਆਕਾਰੀ ਪਤੀ ਹਨ ਅਤੇ ਪਤਨੀ ਦੇ ਕਹਿਣ 'ਤੇ ਉਨ੍ਹਾਂ ਦੀ ਜੁੱਤੀ ਵੀ ਖਾ ਸਕਦੇ ਹਨ। ਜ਼ਿਕਰਯੋਗ ਹੈ ਕਿ ਗੋਆ ਵੈਕੇਸ਼ਨ ਨੂੰ ਕੱਪਲ ਪੂਰੀ ਤਰ੍ਹਾਂ ਇੰਜੁਆਏ ਕਰ ਰਿਹਾ ਹੈ।

Punjabi Bollywood Tadka

ਤਸਵੀਰਾਂ ਵਿੱਚ ਜੋੜੀ ਫੁੱਲ ਔਨ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਦੇਬਿਨਾ ਨੇ ਕੁੱਝ ਹੌਟ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਗੁਰਮੀਤ ਅਤੇ ਦੇਬਿਨਾ ਟੀ. ਵੀ. ਸ਼ੋਅ 'ਰਾਮਾਇਣ' 'ਚ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋ ਚੁੱਕੇ ਹਨ। ਸਾਲ 2011 ਵਿੱਚ ਇਨ੍ਹਾਂ ਦਾ ਵਿਆਹ ਹੋਇਆ ਸੀ। ਇਸ ਸਾਲ ਇਨ੍ਹਾਂ ਨੇ ਦੋ ਬੇਟੀਆਂ ਨੂੰ ਗੋਦ ਲਿਆ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka

 

A post shared by Debina Bonnerjee (@debinabon) on

 


Tags: Tv celebrityDebina BonnerjeeGurmeet ChoudharyTv serialRamayan ਗੁਰਮੀਤ ਚੌਧਰੀਦੇਬਿਨਾ ਬੈਨਰਜੀ