FacebookTwitterg+Mail

'ਕਸੌਟੀ ਜਿੰਦਗੀ ਕੀ' ਦੀ ਸਨੇਹਾ ਤੋਂ ਲੈ ਕੇ ਪ੍ਰੇਰਣਾ ਤੱਕ ਇਨ੍ਹਾਂ ਅਦਾਕਾਰਾਂ ਦਾ 16 ਸਾਲ 'ਚ ਬਦਲਿਆ ਇੰਨਾ ਲੁੱਕ (ਦੇਖੋ ਤਸਵੀਰਾਂ)

    1/10
21 April, 2017 05:44:24 PM
ਮੁੰਬਈ— ਛੋਟੇ ਪਰਦੇ ਦਾ ਮਸ਼ਹੂਰ ਸੀਰੀਅਲ 'ਕਸੌਟੀ ਜਿੰਦਗੀ ਕੀ' (2001-2008) 'ਚ ਅਦਾਕਾਰਾ ਸ਼ਰੇਆ ਸ਼ਰਮਾ ਨੇ ਇਕ ਕਿਊਟ ਬੱਚੀ 'ਸਨੇਹਾ' ਦਾ ਕਿਰਦਾਰ ਨਿਭਾਇਆ ਸੀ। ਸ਼ਰੇਆ 20 ਸਾਲ (9 ਅਪ੍ਰੈਲ, 1997) ਦੀ ਹੋ ਚੁੱਕੀ ਹੈ। ਜਦੋਂ ਉਹ ਸੀਰੀਅਲ 'ਚ ਕੰਮ ਕਰ ਰਹੀ ਸੀ ਤਾਂ ਉਸ ਦੀ ਉਮਰ ਸਿਰਫ 4 ਸਾਲ ਦੀ ਸੀ। ਸਿਰਫ ਸ਼ਰੇਆ ਹੀ ਨਹੀਂ ਹੁਣ ਤੱਕ ਲਗਭਗ 16 ਸਾਲਾਂ 'ਚ ਸੀਰੀਅਲ ਦੀ ਪੂਰੀ ਸਟਾਰਕਾਸਟ ਹੀ ਬਦਲ ਚੁੱਕੀ ਹੈ। ਅੱਜ ਤੁਹਾਨੂੰ ਇਸ ਦੇ ਅਜਿਹੇ ਹੀ ਕਿਰਦਾਰਾਂ ਦੀਆਂ ਤਸਵੀਰਾਂ ਅੱਗੇ ਦਿਖਾਵਾਂਗੇ।
ਸ਼ਰੇਆ ਸ਼ਰਮਾ
► ਇਹ ਬਚਪਨ ਤੋਂ ਹੀ ਕਿਊਟ ਦਿਖਾਈ ਦੇਣ ਵਾਲੀ ਸ਼ਰੇਆ ਹੁਣ ਬੇਹੱਦ ਗਲੈਮਰਸ ਦਿਖਾਈ ਦੇਣ ਲੱਗੀ ਹੈ। ਸ਼ਰੇਆ ਦਾ ਜਨਮ 9 ਅਪ੍ਰੈਲ, 1997 ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚ ਹੋਇਆ ਸੀ। ਉਸ ਨੇ ਬਤੌਰ ਚਾਈਲਡ ਅਰਟਿਸਟ ਕੰਮ ਕੀਤਾ ਸੀ।
ਸ਼ਰੇਆ ਦੇ ਪਿਤਾ ਇੰਜੀਨੀਅਰ ਤਾਂ ਮਾਂ ਡਾਇਟੀਸ਼ੀਅਨ
► ਸ਼ਰੇਆ ਦੇ ਪਿਤਾ ਵਿਕਾਸ ਸ਼ਰਮਾ ਪੇਸ਼ੇ ਤੋਂ ਇੰਜੀਨੀਅਰ ਹਨ, ਜਦੋਂਕਿ ਮਾਂ ਰਿਤੂ ਸ਼ਰਮਾ ਡਾਇਟੀਸ਼ੀਅਨ ਹਨ। ਸ਼ਰੇਆ ਨੂੰ ਇੰਸਡਸਰੀ 'ਚ ਕੰਮ ਕਰਦੇ ਹੋਏ 15 ਸਾਲ ਹੋ ਗਏ ਹਨ।
ਸ਼ਵੇਤਾ ਤਿਵਾੜੀ
► ਹਾਲ ਹੀ 'ਚ ਪਿਛਲੇ ਸਾਲ 27 ਨਵੰਬਰ, 2016 ਨੂੰ ਸ਼ਵੇਤਾ ਤਿਵਾੜੀ ਨੇ ਮੁੰਬਈ ਦੇ ਸੂਰਯਾ ਕੇਅਰ ਹਸਪਤਾਲ 'ਚ ਬੇਟੇ ਰੇਯਾਂਸ਼ ਨੂੰ ਜਨਮ ਦਿੱਤਾ। ਸ਼ਵੇਤਾ ਨੇ ਤਿੰਨ ਸਾਲ ਤੋਂ ਆਪਣੇ ਪ੍ਰੇਮੀ ਨੂੰ ਡੇਟ ਕਰਨ ਤੋਂ ਬਾਅਦ 2013 'ਚ ਅਦਾਕਾਰ ਅਭਿਨਯ ਕੋਹਲੀ ਨਾਲ ਦੂਜਾ ਵਿਆਹ ਕੀਤਾ ਸੀ। ਸ਼ਵੇਤਾ ਦੇ ਪਹਿਲੇ ਪਤੀ ਰਾਜਾ ਚੌਧਰੀ ਹਨ, ਜਿਨ੍ਹਾਂ ਤੋਂ ਇਕ ਬੇਟੀ ਪਲਕ ਵੀ ਹੈ। ਸ਼ਵੇਤਾ ਦਾ ਉਨ੍ਹਾਂ ਨਾਲ 2007 'ਚ ਤਲਾਕ ਹੋ ਗਿਆ ਸੀ।
ਰੋਨਿਤ ਰਾਏ
► 11 ਅਕਤੂਬਰ, 1985 ਨੂੰ ਨਾਗਪੁਰ 'ਚ ਜਨਮੇ ਰੋਨਿਤ ਰਾਏ ਨੇ ਸਕੂਲਿੰਗ ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ। ਉਨ੍ਹਾਂ ਦੀ ਆਪਣੀ ਕੰਪਨੀ ਦਾ ਨਾਂ ਏਸੀ ਸਿਕਓਰਟੀ ਐਂਡ ਪ੍ਰੋਟੈਕਸ਼ਨ ਏਜੰਸੀ ਹੈ। ਉਹ ਕਈ ਫਿਲਮਾਂ ਅਤੇ ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੇ ਹਨ।
ਉਰਵਸ਼ੀ ਢੋਲਕੀਆਂ
► ਅਦਾਕਾਰਾ ਉਰਵਸ਼ੀ ਢੋਲਕੀਆਂ ਦਾ ਵਿਆਹ 16 ਸਾਲ ਦੀ ਉਮਰ 'ਚ ਹੋਇਆ। ਉਸ ਦੇ ਦੋ ਜੁੜਵਾਂ ਬੱਚੇ ਹੋਏ। 18 ਸਾਲ 'ਚ ਉਸ ਦਾ ਤਲਾਕ ਹੋ ਗਿਆ। ਉਸ ਨੇ ਕਈ ਸੀਰੀਅਲ 'ਘਰ-ਘਰ ਕੀ ਕਹਾਣੀ', 'ਕਭੀ ਸੌਤਨ ਕਭੀ ਸਹੇਲੀ' ਵਰਗੇ ਕਈ ਸ਼ੋਅਜ਼ 'ਚ ਕੰਮ ਕੀਤਾ।
ਅੱਗੇ ਤੁਸੀਂ ਇਸ ਸੀਰੀਅਲ 'ਚ ਕਿਰਦਾਰਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: Shreya Sharmakasautii zindagii kaylookStarcastਸ਼ਰੇਆ ਸ਼ਰਮਾਕਸੌਟੀ ਜਿੰਦਗੀ ਕੀਲੁੱਕਸਟਾਰਕਾਸਟ