FacebookTwitterg+Mail

ਵਿਆਹ ਦੇ 16 ਸਾਲਾਂ ਬਾਅਦ ਜਾਣੋ ਕੀ ਕਹਿ ਰਹੀ ਹੈ ਟਵਿੰਕਲ ਖੰਨਾ

twinkle khanna
25 March, 2017 06:23:10 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦੇ ਵਿਆਹ ਨੂੰ 16 ਸਾਲ ਹੋ ਗਏ ਹਨ। ਅਕਸ਼ੇ ਇਸ ਸਮੇਂ ਟਵਿੰਕਲ ਦੀ ਫਿਲਮ 'ਪੈਡਮੈਨ' 'ਚ ਵੀ ਕੰਮ ਕਰ ਰਹੇ ਹਨ। ਬਾਲੀਵੁੱਡ ਦੀਆਂ ਸਭ ਖੂਬਸੂਰਤ ਜੋੜੀਆਂ 'ਚ ਇਨ੍ਹਾਂ ਦਾ ਨਾਂ ਵੀ ਆਉਂਦਾ ਹੈ। ਇਹ ਦੋਵੇਂ ਅਦਾਕਾਰ ਇਕ ਦੂਜੇ ਦਾ ਹੋਸਲਾ ਵਧਾਉਣ ਲਈ ਇਕੱਠਿਆ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ ਟਵਿੰਕਲ ਖੰਨਾ ਨੇ ਆਪਣੇ ਵਿਆਹੁਤਾ ਜ਼ਿੰਦਗੀ ਬਾਰੇ ਇਕ ਐਵਾਰਡ ਸੇਰੇਮਨੀ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਇਹ ਇਕ ਸ਼ਾਨਦਾਰ ਟੀਮ ਹੈ, ਅਸੀਂ ਟੈਨਿਸ ਡਬਲਸ ਖੇਡਦੇ ਹਾਂ ਤੇ ਮੈਨੂੰ ਲਗਦਾ ਹੈ ਕਿ ਇਹ ਇਕ ਵਿਆਹ ਲਈ ਬਿਲਕੁਲ ਚੰਗਾ ਆਧਾਰ ਹੈ।'' ਤੁਹਾਨੂੰ ਇਹ ਪਤਾ ਹੀ ਹੋਵੇਗਾ ਕਿ ਟਵਿੰਕਲ ਤੇ ਅਕਸ਼ੇ ਦੇ ਦੋ ਬੱਚੇ ਹਨ। ਜ਼ਿਨ੍ਹਾਂ ਦੇ ਨਾਂ ਆਰਵ ਤੇ ਨਿਤਾਰਾ ਹਨ। ਵਿਆਹੁਤਾ ਜ਼ਿੰਦਗੀ 'ਚ ਸਰੀਰਕ ਸੰਬੰਧਾਂ ਦੇ ਬਾਰੇ 'ਚ ਉਨ੍ਹਾਂ ਕਿਹਾ ਕਿ ਇਹ ਹਰ ਸਤਰ 'ਤੇ ਮਹਤੱਵਪੂਰਨ ਹਨ। ਟਵਿੰਕਲ ਨੇ ਇਹ ਵੀ ਕਿਹਾ ਕਿ ਉਹ ਅਕਸ਼ੇ ਨੂੰ ਸ਼ਾਤ ਦੇਖਣਾ ਚਾਹੁੰਦੀ ਹੈ। ਇਨ੍ਹੀਂ ਦਿਨੀਂ ਅਕਸ਼ੇ ਆਪਣੀ ਆਉਣ ਵਾਲੀਆਂ ਫਿਲਮਾਂ ਦੀ ਤਿਆਰੀਆਂ 'ਚ ਲੱਗੇ ਹੋਏ ਹਨ।


Tags: Akshay Kumar Twinkle Khanna Aarav PadMan ਅਕਸ਼ੇ ਕੁਮਾਰ ਟਵਿੰਕਲ ਖੰਨਾ