FacebookTwitterg+Mail

ਜਿਹੜੀ ਤਸਵੀਰ ਸ਼ੇਅਰ ਕਰਨ 'ਤੇ ਟਰੋਲ ਹੋਈ ਸੀ ਟਵਿੰਕਲ, ਮੁੜ ਉਹੀ ਤਸਵੀਰ ਸ਼ੇਅਰ ਕਰਕੇ ਦਿੱਤਾ ਜਵਾਬ

twinkle khanna
22 August, 2017 08:07:32 PM

ਮੁੰਬਈ— ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਬੀਤੇ ਦਿਨੀਂ 18 ਅਗਸਤ ਨੂੰ ਸਮੁੰਦਰ ਕਿਨਾਰੇ ਟਾਇਲੇਟ ਕਰ ਰਹੇ ਇਕ ਵਿਅਕਤੀ ਦੀ ਤਸਵੀਰ ਪੋਸਟ ਕੀਤੀ ਸੀ ਜਿਸ ਦੇ ਕੈਪਸਨ 'ਚ ਉਨ੍ਹਾਂ ਲਿਖਿਆ ਸੀ ਕਿ ਗੁੱਡਮਾਰਨਿੰਗ...ਮੈਨੂੰ ਲੱਗਦਾ ਹੈ ਕਿ ਇਹ ਰਿਹਾ ਟਾਇਲੇਟ ਏਕ ਪ੍ਰੇਮ ਕਥਾ ਪਾਰਟ-2 ਦਾ ਪਹਿਲਾਂ ਸੀਨ। ਟਵਿੰਕਲ ਵਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀ ਗਈ ਸੀ। ਇਸ ਤਸਵੀਰ ਲਈ ਟਵਿੰਕਲ ਨੂੰ ਟਰੋਲ ਵੀ ਹੋਈ ਸੀ। ਟਰੋਲ ਕਰਨ ਵਾਲਿਆਂ ਨੇ ਟਵਿੰਕਲ ਨੂੰ ਪੁਰਸ਼ਾਂ ਦੀ ਡਿਗਨਿੱਟੀ ਦੀ ਗੱਲਾਂ ਨੂੰ ਲੈ ਕੇ ਘੇਰਿਆ ਸੀ ।

Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਅੱਜ ਮੰਗਲਵਾਰ ਉਨ੍ਹਾਂ ਆਪਣੇ ਟਵਿਟਰ ਅਕਾਊਂਟ 'ਤੇ ਮੁੜ ਉਹੀ ਤਸਵੀਰ ਸ਼ੇਅਰ ਕੀਤੀ ਹੈ ਪਰ ਇਸ ਵਾਰ ਨਵੇਂ ਕੈਪਸ਼ਨ ਨਾਲ। ਇਸ ਵਾਰ ਤਸਵੀਰ ਪੋਸਟ ਕਰਦੇ ਹੋਏ ਟਵਿੰਕਲ ਨੇ ਸਫਾਈ ਪੇਸ਼ ਕਰਦੇ ਹੋਏ ਲਿਖਿਆ, ''ਮੈਨੂੰ ਟਾਇਲੇਟ ਏਕ ਪ੍ਰੇਮ ਕਥਾ ਅਤੇ ਖੁਲੇ 'ਚ ਸ਼ੋਚ ਮੁਕਤ ਟਾਈਮਿੰਗ ਜ਼ਬਰਦਸਤ ਲੱਗੀ, ਜੇਕਰ ਤੁਹਾਨੂੰ ਇਹ ਅਪਮਾਨਜਨਕ ਲੱਗਦਾ ਹੈ ਤਾਂ ਠੀਕ ਹੈ, ਜੇਕਰ ਨਹੀਂ ਲੱਗਦਾ ਹੈ ਜੋ ਲੱਗਦਾ ਹੈ ਕਰੋ।

ਇਸ ਤੋਂ ਇਲਾਵ ਅਕਸ਼ੇ ਦੀ ਫਿਲਮ 'ਟਾਇਲੇਟ ਏਕ ਪ੍ਰੇਮ ਕਥਾ' ਬਾਕਸ ਆਫਿਸ 'ਤੇ ਖੂਬ ਧਮਾਲਾਂ ਪਾ ਰਹੀ ਹੈ। ਫਿਲਮ 'ਚ ਅਕਸ਼ੇ ਅਤੇ ਭੂਮੀ ਪੇਂਡਨੇਕਰ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਹਫਤੇ ਵੀ ਫਿਲਮ ਦਾ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਜ਼ਬਰਦਸਤ ਸਿਲਸਿਲਾ ਜਾਰੀ ਹੈ।


Tags: Bollywood actress Twinkle Khanna Toilet Ek Prem Katha Toilet Ek Prem Ka Hindi film ਅਕਸ਼ੇ ਕੁਮਾਰ ਟਾਇਲੇਟ ਏਕ ਪ੍ਰੇtha Part 2ਮ ਕਥਾ