FacebookTwitterg+Mail

B'Day : ਬੇਟੀ ਦੇ ਵਿਆਹ ਤੋਂ ਪਹਿਲਾਂ ਡਿੰਪਲ ਨੂੰ ਲੱਗਦਾ ਸੀ 'ਗੇਅ' ਹੈ ਅਕਸ਼ੇ

twinkle khanna
29 December, 2017 02:13:46 PM

ਮੁੰਬਈ (ਬਿਊਰੋ)— ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਰਹੇ ਰਾਜੇਸ਼ ਖੰਨਾ ਦੀ ਬੇਟੀ ਟਵਿੰਕਲ ਖੰਨਾ ਅੱਜ ਆਪਣਾ 43ਵਾਂ (29 ਦਸੰਬਰ, 1974) ਜਨਮਦਿਨ ਮਨਾ ਰਹੀ ਹੈ। ਟਵਿਕਲ ਆਪਣਾ ਜਨਮਦਿਨ ਪਿਤਾ ਰਾਜੇਸ਼ ਖੰਨਾ ਨਾਲ ਹੀ ਸ਼ੇਅਰ ਕਰਦੀ ਹੈ ਕਿਉਂਕਿ ਅੱਜ ਦੇ ਦਿਨ ਉਨ੍ਹਾਂ ਦੇ ਪਿਤਾ ਦਾ ਜਨਮਦਿਨ ਵੀ ਹੈ। ਟਵਿੰਕਲ ਬਿਹਤਰੀਨ ਅਦਾਕਾਰਾ ਹੀ ਨਹੀਂ ਬਲਕਿ ਇਕ ਲੇਖਿਕਾ ਅਤੇ ਇੰਟੀਰੀਅਰ ਡਿਜ਼ਾਈਨਰ ਵੀ ਹੈ। ਅੱਜ ਅਸੀਂ ਉਨ੍ਹਾਂ ਦੇ ਜਨਮਦਿਨ ਮੌਕੇ ਜੀਵਣ ਨਾਲ ਜੁੜੀਆਂ ਕਈ ਗੱਲਾਂ ਦੱਸਣ ਜਾ ਰਹੇ ਹਾਂ।

Punjabi Bollywood Tadka
ਟਵਿੰਕਲ ਨੇ ਸਾਲ 1995 'ਚ ਫਿਲਮ 'ਬਰਸਾਤ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਲਈ ਉਸਨੂੰ ਫਿਲਮਫੇਅਰ ਬੈਸਟ ਅਭਿਨੇਤਰੀ ਦਾ ਐਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਹ ਕਰੀਬ 14 ਫਿਲਮਾਂ 'ਚ ਨਜ਼ਰ ਆਈ ਪਰ ਉਨ੍ਹਾਂ 'ਚੋਂ ਇਕ ਹੀ ਹਿੱਟ ਰਹੀ। ਸਾਲ 2001 'ਚ ਆਪਣੀ ਆਖਰੀ ਫਿਲਮ 'ਲਵ ਕੇ ਲਿਏ ਕੁਝ ਭੀ ਕਰੇਗਾ' 'ਚ ਦਿਖਾਈ ਦਿੱਤੀ ਅਤੇ ਉਹ ਵੀ ਫਲਾਪ ਰਹੀ ਸੀ। ਇਸ ਤੋਂ ਬਾਅਦ ਟਵਿੰਕਲ ਨੇ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਨਾਲ ਵਿਆਹ ਕਰ ਲਿਆ ਅਤੇ ਬਾਲੀਵੁੱਡ 'ਚੋਂ ਵਿਦਾਈ ਲੈ ਲਈ ਸੀ।

Punjabi Bollywood Tadka
ਇਕ ਇੰਟਰਵਿਊ ਦੌਰਾਨ ਅਕਸ਼ੇ ਨੇ ਦੱਸਿਆ ਸੀ ਟਵਿੰਕਲ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਫਿਲਮਫੇਅਰ ਦੇ ਫੋਟੋਸ਼ੂਟ ਦੌਰਾਨ ਹੋਈ ਸੀ। ਅਕਸ਼ੇ ਨੂੰ ਟਵਿੰਕਲ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਈ ਸੀ। ਫਿਲਮ 'ਇੰਟਰਨੈਸ਼ਨਲ ਖਿਲਾੜੀ' ਦੀ ਸ਼ੂਟਿੰਗ ਦੌਰਾਨ ਦੋਵਾਂ 'ਚ ਪਿਆਰ ਹੋ ਗਿਆ। ਇੰਟਰਵਿਊ ਦੌਰਾਨ ਟਵਿੰਕਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਅਕਸ਼ੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਉਹ ਇਕ ਲੰਬੇ ਰਿਲੇਸ਼ਨਸ਼ਿੱਪ 'ਚ ਬਾਹਰ ਨਿਕਲੀ ਸੀ ਅਤੇ ਕਿਸੇ ਨਾਲ ਕੁਝ ਦਿਨਾਂ ਲਈ ਇੰਜੁਆਏ ਕਰਨਾ ਚਾਹੁੰਦੀ ਸੀ।

Punjabi Bollywood Tadka
ਜਦੋਂ ਅਕਸ਼ੇ ਨੇ ਟਵਿੰਕਲ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਤਾਂ ਟਵਿੰਕਲ ਦੀ ਫਿਲਮ 'ਮੇਲਾ' ਆਉਣ ਵਾਲੀ ਸੀ। ਟÎਵਿੰਕਲ ਨੇ ਅਕਸ਼ੇ ਨੂੰ ਕਿਹਾ ਸੀ ਕਿ ਜੇਕਰ ਫਿਲਮ ਫਲਾਪ ਹੋਈ ਤਾਂ ਉਹ ਉਨ੍ਹਾਂ ਨਾਲ ਵਿਆਹ ਕਰ ਲਵੇਗੀ। ਫਿਲਮ ਫਲਾਪ ਹੋ ਗਈ ਅਤੇ ਉਨ੍ਹਾਂ ਅਕਸ਼ੇ ਨੂੰ ਹਾਂ ਕਰ ਦਿੱਤੀ ਪਰ ਡਿੰਪਲ ਨੂੰ ਟਵਿੰਕਲ ਦੇ ਇਕ ਪੱਤਰਕਾਰ ਦੋਸਤ ਨੇ ਦੱਸਿਆ ਸੀ ਕਿ ਅਕਸ਼ੇ 'ਗੇਅ' ਹੈ। ਫਿਰ ਇਸ ਤੋਂ ਬਾਅਦ ਡਿੰਪਲ ਨੇ ਟਵਿੰਕਲ ਦੇ ਵਿਆਹ ਲਈ ਮਨਾ ਕਰ ਦਿੱਤਾ ਸੀ।

Punjabi Bollywood Tadka
ਉਨ੍ਹਾਂ ਅਕਸ਼ੇ ਸਾਹਮਣੇ ਇਹ ਸ਼ਰਤ ਰੱਖੀ ਸੀ ਕਿ ਦੋਵਾਂ ਨੂੰ ਇਕ ਸਾਲ ਤੱਕ ਇਕੱਠੇ ਰਹਿਣਾ ਪਵੇਗਾ। ਇਸ ਤੋਂ ਬਾਅਦ ਅਕਸ਼ੇ ਅਤੇ ਟਵਿੰਕਲ ਇਕ ਸਾਲ ਇਕੱਠੇ ਰਹੇ ਅਤੇ ਫਿਰ ਦੋਵਾਂ ਦਾ ਵਿਆਹ ਹੋਇਆ। ਇਸ ਇਕ ਸਾਲ 'ਚ ਟਵਿੰਕਲ ਨੇ ਅਕਸ਼ੇ ਦੇ ਖਾਨਦਾਨ 'ਚ ਕਿਸਨੂੰ ਕੀ ਬੀਮਾਰੀ ਹੈ, ਕਿਸਦੀ ਕਿਸ ਬੀਮਾਰੀ ਨਾਲ ਮੌਤ ਹੋਈ ਸੀ। ਇਨ੍ਹਾਂ ਸਭ ਬਾਰੇ ਪੂਰਾ ਰਿਕਾਰਡ ਜਾਣ ਲਿਆ।

Punjabi Bollywood Tadka
ਇੰਟਰਵਿਊ ਦੌਰਾਨ ਟਵਿੰਕਲ ਨੇ ਇਹ ਖੁਲਾਸਾ ਵੀ ਕੀਤਾ ਸੀ ਕਿ ਕਰਨ ਜੌਹਰ ਅਤੇ ਉਹ ਇਕ ਹੀ ਕਾਲਜ 'ਚ ਪੜੇ ਸਨ। ਉਨ੍ਹਾਂ ਦਿਨਾਂ 'ਚ ਕਰਨ, ਟਵਿੰਕਲ ਨੂੰ ਪਿਆਰ ਕਰ ਬੈਠੇ ਸਨ। ਉੱਥੇ ਹੀ ਕਰਨ ਨੇ ਕਿਹਾ ਕਿ ਇਕ ਸਮੇਂ ਉਨ੍ਹਾਂ ਨੂੰ ਲੱਗਿਆ ਸੀ ਕਿ ਟਵਿੰਕਲ ਨਾਲ ਪਿਆਰ ਹੋ ਗਿਆ ਹੈ। ਕਰਨ ਜੌਹਰ ਦੀ ਸੁਪਰਹਿੱਟ ਫਿਲਮ 'ਕੁੱਛ ਕੁੱਛ ਹੋਤਾ ਹੈ' 'ਚ ਟਿਨਾ ਦਾ ਕਿਰਦਾਰ ਪਹਿਲਾਂ ਟਵਿੰਕਲ ਨੂੰ ਆਫਰ ਕੀਤਾ ਗਿਆ ਪਰ ਉਸਨੇ ਇਹ ਰੋਲ ਕਰਨ ਤੋਂ ਮਨਾ ਕਰ ਦਿੱਤਾ ਸੀ।

Punjabi Bollywood Tadka


Tags: Rajesh Khanna Dimple Kapadia Akshay Kumar Twinkle Khanna Birthday Bollywood Actress