FacebookTwitterg+Mail

Flashback: ਸ਼ਾਹਰੁਖ ਅਤੇ ਟਵਿੰਕਲ ਨੂੰ ਨੱਚਣਾ ਸਿਖਾ ਰਹੀ ਫਰਾਹ, ਤੁਸੀਂ ਦੇਖਿਆ ਇਹ ਵੀਡੀਓ?

twinkle khanna and shahrukh khan
08 June, 2017 05:14:00 PM

ਮੁੰਬਈ- 1999 'ਚ ਆਈ ਫਿਲਮ 'ਬਾਦਸ਼ਾਹ' 'ਚ ਟਵਿੰਕਲ ਖੰਨਾ ਅਤੇ ਸ਼ਾਹਰੁਖ ਖਾਨ ਪਹਿਲੀ ਵਾਰ ਪਰਦੇ 'ਤੇ ਦਿਖੇ ਸਨ। ਇਸ ਫਿਲਮ ਦਾ ਇਕ ਗੀਤ ਬਹੁਤ ਪਸੰਦ ਕੀਤਾ ਗਿਆ ਸੀ, ਜਿਸ 'ਚ ਟਵਿੰਕਲ ਅਤੇ ਸ਼ਾਹਰੁਖ ਦੇ ਡਾਂਸ ਮੂਵਜ਼ ਅਤੇ ਰੋਮਾਂਸ ਨੂੰ ਲੋਕਾਂ ਦਾ ਖੂਬ ਦਿਲ ਜਿੱਤਿਆ ਸੀ। ਇਹ ਗੀਤ ਸੀ,''ਹਮ ਤੋਂ ਦੀਵਾਨੇ ਹੁਏ ਯਾਰ, ਤੇਰੇ ਦੀਵਾਨੇ ਹੁਏ ਯਾਰ...''। ਇੰਸਟਾਗ੍ਰਾਮ 'ਤੇ ਸ਼ਾਹਰੁਖ ਦੇ ਫੈਨ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਫਰਾਹ ਖਾਨ ਸ਼ਾਹਰੁਖ ਅਤੇ ਟਵਿੰਕਲ ਨੂੰ ਤਾਲ ਨਾਲ ਤਾਲ ਮਿਲਾ ਕੇ ਡਾਂਸ ਕਰਨਾ ਸਿਖਾ ਰਹੀ ਹੈ।


ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਸ਼ਾਹਰੁਖ ਅਤੇ ਟਵਿੰਕਲ 'ਤੇ ਫਿਲਮਾਏ ਗਏ ਇਸ ਗੀਤ ਨੂੰ ਇੰਨਾ ਰੋਮਾਂਟਿਕ ਬਣਾਉਣ 'ਚ ਕਿੰਨੀ ਮਿਹਨਤ ਲੱਗੀ ਹੈ। ਇਹ ਗੀਤ ਉਸ ਫਿਲਮ ਦਾ ਹੈ, ਜਿਸ ਨੇ ਸ਼ਾਹਰੁਖ ਨੂੰ ਬਾਲੀਵੁੱਡ 'ਚ ਇਕ ਨਵਾਂ ਨਾਂ ਦਿੱਤਾ ਸੀ-'ਬਾਦਸ਼ਾਹ'।


Tags: Twinkle Khanna Shahrukh Khan badshah InstagramFarah Khanਟਵਿੰਕਲ ਖੰਨਾ ਸ਼ਾਹਰੁਖ ਖਾਨ bollywood movie