FacebookTwitterg+Mail

B'day Spl : ਇਸ ਤਰ੍ਹਾਂ ਕੀਤੀ ਸੀ ਟਵਿੰਕਲ ਖੰਨਾ ਨੇ ਫਿਲਮੀ ਕੈਰੀਅਰ ਦੀ ਸ਼ੁਰੂਆਤ, ਦੇਖੋ ਤਸਵੀਰਾਂ

    1/16
29 December, 2016 12:21:56 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਟਵਿੰਕਲ ਖੰਨਾ ਦਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਟਵਿੰਕਲ ਦਾ ਜਨਮ 29 ਦਸੰਬਰ 1974 ਨੂੰ ਹੋਇਆ ਸੀ। ਉਨ੍ਹਾਂ ਨੇ ਬਾਲੀਵੁੱਡ ਨਾਲ ਹੀ ਤੇਲੁਗੂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਉਨ੍ਹਾਂ ਨੇ ਫਿਲਮ 'ਬਰਸਾਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਲਮਾਨ ਖਾਨ ਨਾਲ ਫਿਲਮ 'ਜਬ ਪਿਆਰ ਕਿਸੀ ਕੋ ਹੋਤਾ ਹੈ' 'ਚ ਕੰਮ ਕੀਤਾ। ਉਨ੍ਹਾਂ ਨੇ 'ਬਾਦਸ਼ਾਹ', 'ਮੇਲਾ', 'ਜਾਨ', 'ਦਿਲ ਤੇਰਾ ਦੀਵਾਨਾ', 'ਇੰਟਰਨੈਸ਼ਨਲ ਖਿਲਾੜੀ' ਜੁਲਸੀ', 'ਯੇ ਹੈ ਮੁੰਬਈ ਮੇਰੀ ਜਾਨ', 'ਚਲ ਮੇਰੇ ਭਾਈ', 'ਜੋਰੂ ਕਾ ਗੁਲਾਮ', 'ਜੋੜੀ ਨੰਬਰ ਵਨ' ਸਮੇਤ ਹੋਰ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਸਾਲ 2001 'ਚ ਉਨ੍ਹਾਂ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਅਤੇ ਇੰਟਰੀਅਲ ਡਿਜ਼ਾਈਨਿੰਗ ਦਾ ਬਿਜ਼ਨੈੱਸ ਸ਼ੁਰੂ ਕਰ ਲਿਆ। ਸਾਲ 2001 'ਚ ਹੀ ਉਨ੍ਹਾਂ ਨੇ ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਬੱਚੇ ਆਰਵ ਕੁਮਾਰ ਅਤੇ ਨਿਤਾਰਾ ਕੁਮਾਰ ਹੈ।

Tags: ਟਵਿੰਕਲ ਖੰਨਾਜਨਮਦਿਨਸਲਮਾਨ ਖਾਨਅਕਸ਼ੈ ਕੁਮਾਰTwinkle Khanna birthday Salman Khan Akshay Kumar