FacebookTwitterg+Mail

'Twisted 2' ਦਾ ਟਰੇਲਰ ਰਿਲੀਜ਼, ਕੋ-ਸਟਾਰ ਨਾਲ ਇੰਟੀਮੇਟ ਹੁੰਦੀ ਨਜ਼ਰ ਆਈ ਨਿਆ

twisted 2
25 April, 2018 02:41:09 PM

ਮੁੰਬਈ (ਬਿਊਰੋ)— ਵੈੱਬ ਸੀਰੀਜ਼ 'ਟਵਿਸਟੇਡ 2' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ 'ਚ ਟੀ. ਵੀ. ਅਦਾਕਾਰਾ ਨਿਆ ਸ਼ਰਮਾ ਹੌਟ ਅਤੇ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨਿਆ ਆਪਣੇ ਕੋ-ਸਟਾਰ ਰਾਹੁਲ ਸੁਧੀਰ ਨਾਲ ਇੰਟੀਮੇਟ ਹੁੰਦੀ ਅਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਨਿਰਦੇਸ਼ਕ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਚ ਨਿਆ, ਆਲੀਆ ਮੁਖਰਜੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਸੀਰੀਜ਼ 'ਚ ਆਲੀਆ ਨੇ ਨਮਿਤ ਖੰਨਾ ਦਾ ਕਤਲ ਕੀਤਾ ਹੈ, ਪਰ ਪੁਲਸ ਇਸਨੂੰ ਸਾਬਤ ਨਹੀਂ ਕਰ ਪਾ ਰਹੀ।

ਦੱਸਣਯੋਗ ਹੈ ਕਿ ਨਿਆ ਇਸ ਸੀਰੀਜ਼ 'ਚ ਆਲੀਆ ਮੁਖਰਜੀ ਦਾ ਕਿਰਾਦਰ ਨਿਭਾਅ ਰਹੀ ਹੈ। 'ਟਵਿਸਟੇਡ' ਦੇ ਪਹਿਲੇ ਸੀਜ਼ਨ ਨੂੰ ਕਾਫੀ ਪਸੰਦ ਕੀਤਾ ਗਿਆ। ਕੁਝ ਦਿਨ ਪਹਿਲਾਂ ਹੀ ਨਿਆ ਸ਼ਰਮਾ ਨੇ ਕਿਹਾ ਸੀ ਕਿ ਦੂਜੇ ਸੀਜ਼ਨ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹੈ। ਉਸਨੇ ਕਿਹਾ, ''ਮੈਂ ਖੁਦ ਨੂੰ ਇਕ ਗਲੈਮਰਸ ਲੜਕੀ ਜਾਂ ਆਲੀਆ ਵਰਗੀ ਭੂਮਿਕਾ ਨਿਭਾਉਣ ਬਾਰੇ ਕਦੇ ਨਹੀਂ ਸੋਚਿਆ ਸੀ ਪਰ ਰਿਲੀਜ਼ ਤੋਂ ਬਾਅਦ ਮੈਨੂੰ ਇਸ 'ਚ ਕਾਫੀ ਆਤਮ-ਵਿਸ਼ਵਾਸ ਮਿਲਿਆ ਹੈ''।


Tags: Nia Sharma Twisted 2 Web Series Trailer Vikram Bhatt Tv Actress

Edited By

Kapil Kumar

Kapil Kumar is News Editor at Jagbani.